ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮੋਹਿੰਦਰਾ ਦੀ ਕੋੋਰੋਨ ਰਿਪੋਰਟ ਪਾਜ਼ੀਟਿਵ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮੋਹਿੰਦਰਾ ਵੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਉਹਨਾਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਬ੍ਰਹਮ ਮਹਿੰਦਰਾ ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਵਿਚ ਦੱਸਿਆ ਕਿ ਉਹਨਾਂ ਵਿਚ ਕੁਝ ਲੱਛਣ ਮਹਿਸੂਸ ਹੋ ਰਹੇ ਸਨ ਜਿਸ  ‘ਤੇ ਉਹਨਾਂ ਨੇ ਆਪਣਾ ਟੈਸਟ ਕਰਵਾਇਆ ਹੈ ਤੇ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਹਨਾਂ ਆਪਣੇ ਸੰਪਰਕ ਵਿਚ ਆਏ ਵਿਅਕਤੀਆਂ  ਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ। ਰੱਬ ਸਾਰਿਆਂ ਨੂੰ ਅਸੀਸ ਦੇਵੇ।

https://www.facebook.com/BrahmMohindra/photos/a.964899360187355/3505679886109277/?type=3&eid=ARC325zgZ4rDdfBfIkVPjapQmHx2Mh-5F-wTYv5PzhEkR2OCxc0QgqVR-tKoRZiGBNvLKnpRRQl9TBH_&__xts__%5B0%5D=68.ARCYNse8wcC8dXkSlRHmsmIFQTNkC8SEigMBOOL7JTvyE_rleAoob8B-MCjwyBpgxmkwIcEGpVdKCvyE0ywAjJ5nOixs1JeYyhrf8oEg6B8HFVlgaqcv32NYildxtgWouKpOEA8cNRs2Eyuhthuyodt2cOd8Ij2G3n3l3_3QFbpU5xqGo24KbeXxH7epoZf02Uay5YxQOeGB56fD0HBE44AGOYSjN5GuDo2ogrdzwBjpmWc97H-XIGvJndcOcUIIXBLR09vIJ4tEYecU6C6VcxnaveE4PkSX2K2MNn_P7FN1u5vyftB9q3yeXYCR4GGkvWRf4LTnpLkZVTZbLpXBucGl1g&__tn__=EEHH-R

ਦੱਸਣਯੋਗ ਹੈ ਕਿ 28 ਅਗਸਤ ਨੂੰ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾਂ ਇਜਲਾਸ ਤੋਂ ਪਹਿਲਾਂ ਮਾਣਯੋਗ ਸਪੀਰਕ ਰਾਣਾ ਕੇ.ਪੀ. ਸਿੰਘ ਵੱਲੋਂ ਪੰਜਾਬ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਕੋਰੋਨਾ ਟੈਸਟ ਵਿਧਾਨ ਸਭਾ ‘ਚ ਦਾਖਲ ਹੋਣ ਵਾਲੇ ਸਮੂਹ ਕਰਮਚਾਰੀਆਂ ਅਤੇ ਆਗੂਆਂ ਲਈ ਲਾਜ਼ਮੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰਾਣਾ ਕੇ.ਪੀ. ਸਿੰਘ ਵੱਲੋਂ  ਇਹ ਵੀ ਕਿਹਾ ਗਿਆ ਹੈ ਕਿ ਸੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਦੀ ਇਮਾਰਤ ‘ਚ ਦਾਖਲ ਹੋਣ ਲਈ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਅਤੇ ਹੋਰਾਂ ਕੋਲ 25.8.2020  ਤੋਂ 27.8.2020 ਤੱਕ ਦੀ ਕੋਰੋਨਾ ਰਿਪੋਰਟ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਨਾ ਹੋਣ ਦੀ ਸੂਰਤ ‘ਚ ਕਿਸੇ ਨੂੰ ਵੀ ਪੰਜਾਬ ਵਿਧਾਨ ਸਭਾ ਦੀ ਇਮਾਰਤ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ।

Share this Article
Leave a comment