ਸੈਨ ਫਰਾਂਸਿਸਕੋ: ਖਤਰਨਾਕ ਕੋਰੋਨਾਵਾਇਰਸ ਦੇ ਤੇਜੀ ਨਾਲ ਫੈਲਦੇ ਸੰਕਰਮਣ ਨੂੰ ਵੇਖਦੇ ਹੋਏ ਦੁਨੀਆ ਭਰ ਦੇ ਟਵਿਟਰ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਸੋਸ਼ਲ ਮੀਡੀਆ ਪਲੇਟਫਾਰਮ ਨੇ ਆਪਣੇ ਕਰਮਚਾਰੀਆਂ ਨੂੰ ਦਫ਼ਤਰ ਆਉਣ ਤੋਂ ਬਚਣ ਨੂੰ ਕਿਹਾ ਹੈ। ਟਵਿਟਰ ਹਿਊਮਨ ਰਿਸੋਰਸਿਜ਼ ਚੀਫ ਜੇਨਿਫਰ ਕਰਿਸਟੀ ਨੇ ਸੋਮਵਾਰ ਨੂੰ ਬਲਾਗ ਪੋਸਟ ਵਿੱਚ ਲਿਖਿਆ, ‘ਦੁਨੀਆ ਭਰ ਦੇ ਆਪਣੇ ਕਰਮਚਾਰੀਆਂ ਨੂੰ ਅਸੀ ਘਰ ਤੋਂ ਕੰਮ ਕਰਣ ਲਈ ਪ੍ਰੋਤਸਾਹਿਤ ਕਰ ਰਹੇ ਹਾਂ।’
ਉਨ੍ਹਾਂ ਨੇ ਅੱਗੇ ਕਿਹਾ,‘ਸਾਡਾ ਟੀਚਾ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਹੈ।’ ਦੱਖਣ ਕੋਰੀਆ, ਹਾਂਗ ਕਾਂਗ ਅਤੇ ਜਾਪਾਨ ਵਿੱਚ ਮੌਜੂਦ ਕੰਪਨੀ ਦੇ ਦਫਤਰਾਂ ਵਿੱਚ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ।
Out of an abundance of caution and care, both @Twitter and @Square are taking significant measures to help lower the probability of spread of #coronavirus #covid19, including strongly encouraging all of our employees globally to work from home if able. More here:
— jack 🌍🌏🌎 (@jack) March 3, 2020
ਪਿਛਲੇ ਸਾਲ ਦੇ ਅੰਤ ਵਿੱਚ ਸੈਂਟਰਲ ਚੀਨ ਵਿੱਚ ਇਸ ਸੰਕਰਮਣ ਦੀ ਸ਼ੁਰੂਆਤ ਹੋਈ। ਯਾਤਰਾ ਪ੍ਰਤਿਬੰਧਾਂ ਦੇ ਬਾਵਜੂਦ ਇਸ ਕਾਰਨ 3,100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 90,000 ਤੋਂ ਜ਼ਿਆਦਾ ਸੰਕਰਮਣ ਦੇ ਮਾਮਲੇ ਹਨ।
ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਿਕ ਵੁਹਾਨ ਵਿੱਚ ਕੋਰੋਨਾਵਾਇਰਸ ਵਾਰੇ ਪਹਿਲੀ ਸੂਚਨਾ ਦੇਣ ਵਾਲੇ ਡਾਕਟਰ ਲੀ ਵੇਲਿਆਂਗ ( Dr Li Wenliang ) ਦੇ ਨਾਲ ਕੰਮ ਕਰਨ ਵਾਲੇ ਡਾਕਟਰ ਮੇਈ ਜੋਂਗਮਿੰਗ ( Dr Mei Zhongming ) ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਡਾਕਟਰ ਲੀ ਦੀ ਇਸ ਸੰਕਰਮਣ ਦੇ ਕਾਰਨ ਪਿਛਲੇ ਮਹੀਨੇ ਮੌਤ ਹੋ ਗਈ ਸੀ।
ਦੱਸ ਦਈਏ ਕਿ ਕੋਰੋਨਵਾਇਰਸ ਕਾਰਨ ਮੋਬਾਇਲ ਸ਼ੋਅ Mobile World Congress 2020 ਸਣੇ ਕਈ ਮੁੱਖ ਇਵੇਂਟ ਨੂੰ ਟਾਲ ਦਿੱਤਾ ਗਿਆ। ਐਪਲ ਦੇ ਸਾਰੇ ਚੀਨੀ ਸਟੋਰਸ ਬੰਦ ਹਨ ਉਥੇ ਹੀ ਗੂਗਲ ਨੇ ਵੀ ਆਪਣੇ ਦਫ਼ਤਰ ਨੂੰ ਬੰਦ ਕਰ ਰੱਖਿਆ ਹੈ।