ਪੈਰਿਸ : ਫਰਾਂਸ ਦੇ ਸਿਹਤ ਮੰਤਰੀ ਏਂਗੇਸ ਬੁਜ਼ਿਨ (Agnes Buzyn) ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਫਰਾਂਸ ਵਿੱਚ ਇੱਕ ਚੀਨੀ ਸੈਲਾਨੀ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪੀੜਤ ਚੀਨ ਦੇ ਹੁਬੇਈ ਸੂਬੇ ਦਾ ਰਹਿਣ ਵਾਲਾ 80 ਸਾਲਾ ਵਿਅਕਤੀ ਸੀ।
ਰਿਪੋਰਟਾਂ ਮੁਤਾਬਿਕ ਬੁਜ਼ਿਨ ਨੇ ਕਿਹਾ ਕਿ ਇਹ ਵਿਅਕਤੀ ਜਨਵਰੀ ਮਹੀਨੇ ‘ਚ ਫਰਾਂਸ ਆਇਆ ਸੀ ਅਤੇ ਇਸ ਨੂੰ 25 ਜਨਵਰੀ ਨੂੰ ਪੈਰਿਸ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।
ਦੱਸ ਦਈਏ ਕਿ ਕੋਰੋਨਾਵਾਇਰਸ ਪਿਛਲੇ ਸਾਲ ਦਸੰਬਰ ਦੇ ਹੁਬੇਈ ਪ੍ਰਾਂਤ ਦੇ ਚੀਨੀ ਸ਼ਹਿਰ ਵੁਹਾਨ ‘ਚ ਫੈਲਿਆ ਸੀ ਅਤੇ ਇਸ ਨਾਲ ਹੁਣ ਤੱਕ ਇਕੱਲੇ ਚੀਨ ਅੰਦਰ 1519 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 76 ਹਜ਼ਾਰ ਦੇ ਕਰੀਬ ਪ੍ਰਭਾਵਿਤ ਹਨ। ਫਰਾਂਸ ਤੋਂ ਇਲਾਵਾ ਇਸ ਨਾਲ ਪ੍ਰਭਾਵਿਤ ਯੂਰਪੀਅਨ ਦੇਸ਼ਾਂ ਵਿੱਚ ਸਪੇਨ, ਸਵੀਡਨ, ਰੂਸ, ਫਿਨਲੈਂਡ, ਬੈਲਜੀਅਮ, ਬ੍ਰਿਟੇਨ, ਇਟਲੀ ਅਤੇ ਜਰਮਨੀ ਸ਼ਾਮਲ ਹਨ।