ਪਰਥ : ਜਦੋਂ ਵੀ ਕੋਈ ਵਿਅਕਤੀ ਮੋਟਰ ਸਾਇਕਲ ਦੀ ਸਵਾਰੀ ਕਰਦਾ ਹੈ ਤਾਂ ਉਹ ਹੈਲਮੇਟ ਪਹਿਨਦਾ ਹੈ। ਪਰ ਅੱਜ ਲੋਕਾਂ ਵੱਲੋਂ ਚੀਨ ‘ਚ ਫੈਲੇ ਕੋਰੋਨਾ ਵਾਇਰਸ ਦੇ ਆਤੰਕ ਦੇ ਡਰ ਤੋਂ ਹੈਲਮੇਟ ਪਾਇਆ ਜਾ ਰਿਹਾ ਹੈ। ਜੀ ਹਾਂ ਇਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦਿਖਾਈ ਦਿੰਦਾ ਹੈ ਕਿ ਇੱਕ ਵਿਅਕਤੀ ਨੇ ਇਸ ਵਾਇਰਸ ਤੋਂ ਬਚਣ ਲਈ ਜਹਾਜ ਵਿੱਚ ਹੈਲਮੇਟ ਪਾਇਆ ਹੋਇਆ ਹੈ।
ਦੱਸ ਦਈਏ ਕਿ ਚੀਨ ਤੋਂ ਇੱਕ ਜਹਾਜ ਆਸਟ੍ਰੇਲੀਆ ਜਾ ਰਿਹਾ ਸੀ ਤਾਂ ਇਸ ਜਹਾਜ ਵਿੱਚ ਇੱਕ ਵਿਅਕਤੀ ਨੇ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਹੈਲਮੇਟ ਪਹਿਨਿਆ ਹੋਇਆ ਸੀ। ਦੱਸਣਯੋਗ ਹੈ ਕਿ ਇਹ ਆਤੰਕ ਇਸ ਕਦਰ ਵਧ ਗਿਆ ਹੈ ਕਿ ਹੁਣ ਤੱਕ ਇਸ ਨਾਲ 132 ਮੌਤਾਂ ਹੋ ਗਈਆਂ ਹਨ ਅਤੇ 5974 ਦੇ ਕਰੀਬ ਲੋਕਾਂ ‘ਤੇ ਇਸ ਦਾ ਹੋਰ ਅਸਰ ਪਿਆ ਹੈ।
ਇੱਥੇ ਹੀ ਬੱਸ ਨਹੀਂ ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਕੁਝ ਅਜਿਹੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿੱਚ ਵਿਅਕਤੀਆਂ ਵਾਇਰਸ ਤੋਂ ਬਚਣ ਲਈ ਪਲਾਸਟਿਕ ਦੀਆਂ ਬੋਤਲਾਂ ਪਹਿਨੀਆਂ ਹੋਈਆਂ ਹਨ।