ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਅੰਕੜਾ 550 ਪਾਰ ਪਹੁੰਚ ਗਿਆ ਹੈ। ਸ਼ੁੱਕਰਵਾਰ ਨੂੰ ਫਾਜ਼ਿਲਕਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਤੋਂ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਰਹੇ ਹਨ। ਕੋਰੋਨਾ ਨੇ ਫਾਜ਼ਿਲਕਾ ਜਿਲ੍ਹੇ ਵਿੱਚ ਵੀ ਦਸਤਕ ਦੇ ਦਿੱਤੀ ਹੈ ਗ੍ਰੀਨ ਜ਼ੋਨ ਵਿਚ ਰਹੇ ਜ਼ਿਲ੍ਹੇ ਵਿਚ ਵੀ ਅੱਜ ਤਿੰਨ ਮਾਮਲੇ ਸਾਹਮਣੇ ਆਏ ਹਨ। ਤਿੰਨੋਂ ਮਹਾਰਾਸ਼ਟਰ ਦੇ ਨਾਂਦੇਡ਼ ਤੋਂ ਪਰਤੇ ਹਨ। ਖਬਰ ਲਿਖੇ ਜਾਣ ਤੱਕ ਮਿਲੀ ਤਾਜ਼ਾ ਰਿਪੋਰਟਾਂ ਮੁਤਾਬਕ ਸੂਬੇ ਵਿਚ ਕੁੱਲ ਮਰੀਜ਼ਾਂ ਦੀ ਗਿਣਤੀ 561 ਹੋ ਗਈ ਹੈ ਜਿਨ੍ਹਾਂ ਚੋ 196 ਸ਼ਰਧਾਲੂ ਹਨ।
ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਨਾਰਾਇਣਗੜ ਛੰਨਾ ਵਾਸੀ 18 ਸਾਲ ਦੇ ਕੰਬਾਈਨ ਚਲਾਉਣ ਵਾਲੇ ਨੌਜਵਾਨ ਨੂੰ ਕੋਰੋਨਾ ਹੋਇਆ ਹੈ। ਉਸਨੂੰ ਇਲਾਜ ਲਈ ਗਿਆਨ ਸਾਗਰ ਹਸਪਤਾਲ, ਬਨੂੜ ਭੇਜ ਦਿੱਤਾ ਗਿਆ ਹੈ। ਦੋ ਹੋਰ ਔਰਤਾਂ ਪਿੰਡ ਹਵਾਰਾ ਕਲਾਂ ਤੋਂ ਅਤੇ ਇੱਕ ਮੰਡੀ ਗੋਬਿੰਦਗੜ ਤੋਂ ਵੀ ਲੁਧਿਆਣਾ ਹਸਪਤਾਲ ਵਿੱਚ ਦਾਖਲ ਹਨ। ਦੋਵੇਂ ਔਰਤਾਂ ਸਰੀ ਹਜੂਰ ਸਾਹਿਬ ਤੋਂ ਪਰਤੀਆਂ ਹਨ, ਪਰ ਉਹ ਫਤਿਹਗੜ੍ਹ ਸਾਹਿਬ ਨਹੀਂ ਆਈਆਂ।
ਵੱਖ ਵੱਖ ਜ਼ਿਲ੍ਹਿਆਂ ਵਿੱਚ ਪਾਜ਼ਿਟਿਵ ਸ਼ਰਧਾਲੂਆਂ ਦੀ ਗਿਣਤੀ
ਅੰਮ੍ਰਿਤਸਰ – 76
ਤਰਨਤਾਰਨ – 15
ਮੁਹਾਲੀ – 19
ਲੁਧਿਆਣਾ – 38
ਕਪੂਰਥਲਾ – 10
ਹੁਸ਼ਿਆਰਪੁਰ – 4
ਗੁਰਦਾਸਪੁਰ – 3
ਫਰੀਦਕੋਟ – 3
ਪਟਿਆਲਾ – 3
ਸੰਗਰੂਰ – 3
ਬਠਿੰਡਾ – 2
ਰੋਪੜ – 2
ਮੋਗਾ – 1
ਜਲੰਧਰ – 1
ਨਵਾਂ ਸ਼ਹਿਰ – 1
ਫਿਰੋਜ਼ਪੁਰ – 12
ਸ੍ਰੀ ਮੁਕਤਸਰ ਸਾਹਿਬ -3
ਫਤਿਹਗੜ੍ਹ ਸਾਹਿਬ -1