ਮਾਸਕੋ: ਦੁਨੀਆਂ ਭਰ ਵਿੱਚ ਆਪਣੀ ਕੋਰੋਨਾ ਵੈਕਸੀਨ ਨੂੰ ਲੈ ਕੇ ਲਗਾਤਾਰ ਖਬਰਾਂ ‘ਚ ਬਣੇ ਰਹੇ ਦੇਸ਼ ਰੂਸ ਵਿੱਚ ਅਚਾਨਕ ਕੋਰੋਨਾ ਦੇ ਮਾਮਲੇ ਵੱਧ ਗਏ ਹਨ। ਦੇਸ਼ ਵਿੱਚ ਲਗਾਤਾਰ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਇੱਥੇ 10,888 ਨਵੇਂ ਮਾਮਲੇ ਸਾਹਮਣੇ ਆਏ ਇਨ੍ਹਾਂ ‘ਚੋਂ 3,537 ਰਾਜਧਾਨੀ ਮਾਸਕੋ ਦੇ ਸਨ। ਮਈ ਮਹੀਨੇ ਤੋਂ ਬਾਅਦ ਇਹ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਅੰਕੜਾ ਹੈ।
ਅਧਿਕਾਰੀਆਂ ਨੇ ਕਿਹਾ ਕਿ 117 ਲੋਕਾਂ ਦੀ ਮੌਤ ਹੋਈ ਜਿਸਦੇ ਨਾਲ ਮੌਤਾਂ ਦਾ ਕੁੱਲ ਅੰਕੜਾ 21,475 ਤੱਕ ਪਹੁੰਚ ਗਿਆ। ਕੋਰੋਨਾ ਵਾਇਰਸ ਸੰਕਰਮਣ ਦੇ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਕੁੱਲ ਮਾਮਲਿਆਂ ਦੀ ਗਿਣਤੀ 1,225,889 ਪਹੁੰਚ ਗਈ ਹੈ।
ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਸਕੂਲਾਂ ਨੂੰ ਵੀ ਸੋਮਵਾਰ ਨੂੰ ਅਚਾਨਕ ਛੁੱਟੀ ਦਾ ਐਲਾਨ ਕਰਨਾ ਪਿਆ। ਮੇਅਰ ਨੇ ਪਿਛਲੇ ਹਫਤੇ ਲਗਭਗ ਪੰਦਰਾਂ ਦਿਨ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਨਿਰਦੇਸ਼ ਦਿੱਤੇ ਸਨ ਕਿ ਘੱਟੋ-ਘੱਟ 30 ਫੀਸਦੀ ਸਟਾਫ ਘਰ ਤੋਂ ਹੀ ਕੰਮ ਕਰੇ।
ਅਧਿਕਾਰੀਆਂ ਵਲੋਂ ਹੁਣ ਫਿਰ ਤੋਂ ਸਖਤ ਲਾਕਡਾਊਨ ਵਾਰੇ ਵਿਚਾਰ ਕੀਤਾ ਜਾ ਰਿਹਾ ਹੈ।