ਨਵੀਂ ਦਿੱਲੀ: ਭਾਰਤ ‘ਚ ਤੇਜੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੇ ਚਲਦੇ ਦੇਸ਼ ਦੇ ਕਈ ਰਾਜਾਂ ਵਿੱਚ ਕਫਰਿਊ ਵਰਗੇ ਹਾਲਾਤ ਬਣਦੇ ਜਾ ਰਹੇ ਹਨ। ਮਾਲ, ਸਿਨੇਮਾ ਹਾਲ, ਪੱਬ, ਜਿੰਮ, ਸਕੂਲ ਅਤੇ ਕਾਲਜ ਤਾਂ ਬੰਦ ਕਰ ਹੀ ਦਿੱਤੇ ਗਏ ਹਨ, ਲੋਕਾਂ ਨੂੰ ਬਹੁਤ ਜ਼ਰੂਰੀ ਹੋਣ ‘ਤੇ ਹੀ ਘਰਾਂ ਤੋਂ ਨਿੱਕਲਣ ਦੀ ਅਪੀਲ ਕੀਤੀ ਜਾ ਰਹੀ ਹੈ। ਭਾਰਤ ਵਿੱਚ ਕੋਰੋਨਾ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 107 ਹੋ ਗਈ ਹੈ। ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ 32 ਮਾਮਲੇ ਸਾਹਮਣੇ ਆਏ ਹਨ।
S. No. | Name of State / UT | Total Confirmed cases (Indian National) | Total Confirmed cases ( Foreign National ) | Discharged | Death |
1 | Delhi | 7 | 0 | 2 | 1 |
2 | Haryana | 0 | 14 | 0 | 0 |
3 | Kerala | 22 | 0 | 3 | 0 |
4 | Rajasthan | 2 | 2 | 0 | 0 |
5 | Telengana | 3 | 0 | 1 | 0 |
6 | Uttar Pradesh | 11 | 1 | 3 | 0 |
7 | Union Territory of Ladakh | 3 | 0 | 0 | 0 |
8 | Tamil Nadu | 1 | 0 | 0 | 0 |
9 | Union Territory of Jammu and Kashmir | 2 | 0 | 0 | 0 |
10 | Punjab | 1 | 0 | 0 | 0 |
11 | Karnataka | 6 | 0 | 0 | 1 |
12 | Maharashtra | 31 | 0 | 0 | 0 |
13 | Andhra Pradesh | 1 | 0 | 0 | 0 |
Total number of confirmed cases in India | 90 | 17 | 9 | 2 |
ਉੱਥੇ ਹੀ, ਦੁਨੀਆ ਭਰ ਵਿੱਚ ਇਸ ਵਾਇਰਸ ਕਾਰਨ ਹੁਣ ਤੱਕ 5800 ਲੋਕਾਂ ਦੀ ਮੌਤ ਹੋ ਚੁੱਕੀ ਹੈ। ਡੇਢ ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ, ਰਾਹਤ ਦੀ ਗੱਲ ਇਹ ਹੈ ਕਿ 67 ਹਜ਼ਾਰ ਤੋਂ ਜ਼ਿਆਦਾ ਲੋਕ ਠੀਕ ਹੋ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਸੀਐੱਮ ਉੱਧਵ ਠਾਕਰੇ ਨਾਲ ਫੋਨ ‘ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਸੂਬੇ ਵਿੱਚ ਕੋਰੋਨਾਵਾਇਰਸ ਦੀ ਹਾਲਤ ਅਤੇ ਇਸ ਸਬੰਧੀ ਵਿੱਚ ਉਪਰਾਲਿਆਂ ‘ਤੇ ਚਰਚਾ ਕੀਤੀ।
ਕੋਰੋਨਾਵਾਇਰਸ ਦੇ ਡਰ ਤੋਂ ਪੰਜਾਬ ਸਣੇ ਦੇਸ਼ ‘ਚ ਕਈ ਥਾਈਂ ਸਕੂਲ-ਕਾਲਜਾਂ, ਰੈਸਟੋਰੈਂਟ, ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਨਾਲ ਹੀ ਕੋਰੋਨਾਵਾਇਰਸ ਨੂੰ ਵਰਲਡ ਹੈਲਥ ਆਰਗਨਾਈਜ਼ੇਸ਼ਨ ਨੇ ਮਹਾਮਾਰੀ ਐਲਾਨ ਦਿੱਤਾ ਹੈ। ਇਟਲੀ ਵਿੱਚ ਸ਼ਨੀਵਾਰ ਨੂੰ ਕੋਰੋਨਾਵਾਇਰਸ ਦੇ 3,497 ਨਵੇਂ ਮਾਮਲੇ ਦਰਜ ਕੀਤੇ ਗਏ।