ਕੋਰੋਨਾ ਦਾ ਕਹਿਰ ਜਾਰੀ; ਹੋਟਲਾਂ ਨੂੰ ਕੁੰਆਰਟੀਨ ਸੈਂਟਰਾਂ  ‘ਚ ਬਦਲਣ ‘ਤੇ ਵਿਚਾਰ

TeamGlobalPunjab
1 Min Read

ਵਰਲਡ ਡੈਸਕ: ਬ੍ਰਿਟੇਨ ਦੀ ਸਿਹਤ ਸੇਵਾ ਪ੍ਰਣਾਲੀ ‘ਤੇ ਕੋਰੋਨਾ ਵਾਇਰਸ ਕਰਕੇ ਦਬਾਅ ਵਧ ਰਿਹਾ ਹੈ। ਸਰਕਾਰ ਹਸਪਤਾਲਾਂ ਦੇ ਇਸ ਦਬਾਅ ਨੂੰ ਘਟਾਉਣ ਲਈ ਕੋਰੋਨਾ ਦੇ ਮਰੀਜ਼ਾਂ ਨੂੰ ਹਸਪਤਾਲਾਂ ਤੋਂ ਹੋਟਲਾਂ ‘ਚ ਤਬਦੀਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਸਿਹਤ ਸਕੱਤਰ ਮੈਟ ਹੈਨਕੌਕ ਨੇ ਬੀਤੇ ਬੁੱਧਵਾਰ ਨੂੰ ਕਿਹਾ ਕਿ ਨੈਸ਼ਨਲ ਹੈਲਥ ਸਰਵਿਸਿਜ਼ ਹਸਪਤਾਲਾਂ ‘ਤੇ ਤਣਾਅ ਘਟਾਉਣ ਲਈ ਕਈ ਤਰੀਕਿਆਂ ਦੀ ਭਾਲ ਕਰ ਰਹੀ ਹੈ, ਜਿਸ ‘ਚ ਮਰੀਜ਼ਾਂ ਨੂੰ ਹੋਟਲ ਲਿਜਾਣ ਦੇ ਵਿਕਲਪ ਵੀ ਸ਼ਾਮਲ ਹਨ।

ਇਸਤੋਂ ਇਲਾਵਾ ਸਿਹਤ ਸਕੱਤਰ ਮੈਟ ਹੈਨਕੌਕ ਨੇ ਕਿਹਾ ਕਿ ਅਸੀਂ ਇਸ ਵਿਕਲਪ ਦੀ ਚੋਣ ਉਦੋਂ ਹੀ ਕਰਾਂਗੇ ਜਦੋਂ ਇਸ ਨੂੰ ਮਰੀਜ਼ ਲਈ ਕਲੀਨਿਕੀ ਤੌਰ ‘ਤੇ ਸਹੀ ਮੰਨਿਆ ਜਾਵੇ। ਕੁਝ ਮਾਮਲਿਆਂ ‘ਚ ਮਰੀਜ਼ ਨੂੰ ਹਸਪਤਾਲ ‘ਚ ਬਿਸਤਰੇ ਤੇ ਲੇਟਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ, ਅਜਿਹੀ ਸਥਿਤੀ ‘ਚ ਮਰੀਜ਼ ਨੂੰ ਹੋਟਲ ‘ਚ ਤਬਦੀਲ ਕੀਤਾ ਜਾ ਸਕਦਾ ਹੈ।

ਦੱਸ ਦਈਏ ਬ੍ਰਿਟੇਨ ‘ਚ ਸਿਹਤ ਸਥਿਤੀ ਕੋਰੋਨਾ ਕਰਕੇ ਬਹੁਤ ਖਰਾਬ ਹੈ ਤੇ ਕੋਰੋਨਾ ਵਾਇਰਸ ਕਰਕੇ ਇੱਥੇ 83,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਇਸ ਅੰਕੜੇ ਨਾਲ, ਬ੍ਰਿਟੇਨ ਯੂਰਪ ਦੇ ਸਭ ਤੋਂ ਵੱਧ ਕੋਰੋਨਾ ਵਾਇਰਸ ਨਾਲ ਸੰਕਰਮਿਤ ਦੇਸ਼ਾਂ ਚੋਂ ਇੱਕ ਹੈ। ਕੋਰੋਨਾ ਕਰਕੇ, ਹਸਪਤਾਲਾਂ ‘ਚ ਬਿਸਤਰਿਆਂ ਦੀ ਗਿਣਤੀ ਘੱਟ ਰਹੀ ਹੈ। ਬ੍ਰਿਟੇਨ ਦੇ ਹਸਪਤਾਲ ਹੁਣ ਅਪ੍ਰੈਲ ਦੇ ਮੁਕਾਬਲੇ 55% ਵਧੇਰੇ ਕੋਵਿਡ -19 ਕੇਸਾਂ ਦਾ ਇਲਾਜ ਕਰ ਰਹੇ ਹਨ।

Share This Article
Leave a Comment