ਚੰਡੀਗੜ੍ਹ : ਪੰਜਾਬ ਵਿਚ ਲਗਾਤਾਰ ਖ਼ਰਾਬ ਹੋ ਰਹੇ ਹਾਲਾਤਾਂ ਨੂੰ ਦੇਖਦਿਆਂ ਗਰਮੀਆਂ ਦੀਆਂ ਛੁਟੀਆਂ ਇਸ ਵਾਰ ਪਹਿਲਾਂ ਕਰਨ ਦਾ ਫੈਸਲਾ ਲਿਆ ਹੈ । ਇਹ ਫੈਸਲਾ ਅੱਜ ਮੰਤਰੀ ਮੰਡਲ ਦੀ ਬੈਠਕ ਵਿਚ ਲਿਆ ਗਿਆ ਹੈ । ਇਸ ਦਾ ਕਾਰਨ ਬੱਚਿਆਂ ਦੀ ਪੜਾਈ ਦੇ ਹੋ ਰਹੇ ਨੁਕਸਾਨ ਨੂੰ ਘੱਟ ਕਰਨਾ ਦਸਿਆ ਜਾ ਰਿਹਾ ਹੈ । ਇਸ ਦੀ ਜਾਣਕਾਰੀ ਸਿਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵਲੋਂ ਦਿਤੀ ਗਈ ਹੈ । ਪਤਾ ਇਹ ਵੀ ਲਗਿਆ ਹੈ ਕਿ ਪੰਜਵੀ ਅਤੇ ਅੱਠਵੀ ਜਮਾਤ ਦੇ ਬੱਚਿਆਂ ਨੂੰ ਵੀ ਉਨ੍ਹਾਂ ਦੇ ਹੋ ਚੁਕੇ ਪੇਪਰਾਂ ਦੇ ਅਧਾਰ ਤੇ ਹੀ ਅਗਲੀ ਜਮਾਤ ਵਿਚ ਕੀਤਾ ਜਾਵੇਗਾ ।
ਸਿਖਿਆ ਮੰਤਰੀ ਨੇ ਕਿਹਾ ਕਿ ਪੰਜਵੀ ਕਲਾਸ ਦੇ 2 ਪੇਪਰ ਰਹਿੰਦੇ ਸਨ । ਉਨ੍ਹਾਂ ਦੇ 3 ਪੇਪਰ ਹੋ ਚੁਕੇ ਸਨ ਇਸ ਲਈ ਉਨ੍ਹਾਂ ਦੇ ਅਧਾਰ ਤੇ ਹੀ ਬੱਚਿਆਂ ਨੂੰ ਅਗਲੀ ਜਮਾਤ ਵਿਚ ਕੀਤਾ ਜਾਵੇਗਾ । ਜਦੋ ਕਿ ਅੱਠਵੀਂ ਜਮਾਤ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਰਹਿੰਦੀਆਂ ਸਨ ।
ਕੋਰੋਨਾ ਵਾਇਰਸ : ਪੰਜਾਬ ਦੇ ਸਕੂਲਾਂ ਵਿਚ ਕੱਲ੍ਹ ਤੋਂ 10 ਮਈ ਤਕ ਰਹਿਣਗੀਆਂ ਗਰਮੀਆਂ ਦੀਆਂ ਛੁਟੀਆਂ
Leave a Comment
Leave a Comment