ਅਜਨਾਲਾ : ਸੂਬੇ ਵਿਚ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਕਰਫਿਊ ਲਗਾਇਆ ਗਿਆ ਹੈ। ਪਰ ਇਸ ਦੌਰਾਨ ਨਿਤਪ੍ਰਤੀ ਕਮਾ ਕੇ ਖਾਣ ਵਾਲੇ ਗਰੀਬ ਪਰਿਵਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਦੌਰਾਨ ਕੁਝ ਸਮਾਜ ਸੇਵੀ ਸੰਸਥਾਵਾਂ ਵਲੋਂ ਉਨ੍ਹਾਂ ਗਰੀਬ ਪਰਿਵਾਰਾਂ ਦੀ ਮਦਦ ਲਈ ਪਹਿਲ ਕੀਤੀ ਗਈ। ਅੱਜ ਅਜਨਾਲਾ ਵਿਖੇ ਦਲ ਖਾਲਸਾ ਦੇ ਸੇਵਾਦਾਰਾਂ ਵਲੋਂ ਇਕੱਠੇ ਹੋ ਕੇ ਇਥੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਥੇ ਅਜਿਹੇ ਪਰਿਵਾਰ ਵੀ ਰਹਿ ਰਹੇ ਹਨ ਜੋ ਨਿਤ ਕਮਾਉਂਦੇ ਹਨ ਇਨ੍ਹਾਂ ਨੂੰ ਕਰਫਿਊ ਕਾਰਨ ਕਈ ਤਰ੍ਹਾਂ ਦੀਆ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਨ੍ਹਾਂ ਦਸਿਆ ਕਿ ਅਜਿਹੇ ਪਰਿਵਾਰਾਂ ਨੂੰ ਦਲ ਖਾਲਸਾ ਵਲੋਂ ਰਾਸ਼ਨ ਵੰਡਿਆ ਗਿਆ ਹੈ।
ਇਧਰ ਦੂਜੇ ਪਾਸੇ ਦਲ ਖਾਲਸਾ ਦੇ ਮੇਮ੍ਬਰਾਂ ਨੇ ਦਸਿਆ ਕਿ ਉਨ੍ਹਾਂ ਵਲੋਂ ਗਰੀਬਾਂ ਦੀ ਮਦਦ ਲਈ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਸੀ ਅਤੇ ਨੰਬਰ ਦਿਤੇ ਗਏ ਸਨ ਜਿਥੋਂ ਲੋਕਾਂ ਵਲੋਂ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ।
ਕੋਰੋਨਾ ਵਾਇਰਸ : ਕਰਫਿਊ ਦੌਰਾਨ ਗਰੀਬਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਆਈਆਂ ਅੱਗੇ
Leave a Comment
Leave a Comment