ਚੰਡੀਗੜ੍ਹ : ਪੰਜਾਬ ਅੰਦਰ ਕਰਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਰਾਜਧਾਨੀ ਚੰਡੀਗੜ੍ਹ ਤੋਂ ਅੱਜ ਇਕ ਵਾਰ ਫਿਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਅੱਜ ਛੇਵੇਂ ਦਿਨ ਵੀ ਇਥੇ ਕੋਰੋਨਾ ਵਾਇਰਸ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ । ਇਸ ਤੋਂ ਇਲਾਵਾ ਜੋ ਪੁਰਾਣੇ ਮਾਮਲੇ ਹਨ ਉਹ ਮਰੀਜ਼ ਵੀ ਠੀਕ ਹੋ ਰਹੇ ਹਨ ।ਜਿਸ ਨਾਲ ਚੰਡੀਗੜ੍ਹ ਦੇ ਅੰਦਰ ਸਿਰਫ 11 ਉਹ ਮਰੀਜ਼ ਰਹਿ ਗਏ ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ ।
ਦੱਸ ਦੇਈਏ ਕਿ ਪੰਜਾਬ ਵਿਚ ਇਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ । ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਇਥੇ 130 ਹੋ ਗਈ ਹੈ। ਜਦੋਂ ਕਿ 10 ਵਿਅਕਤੀਆਂ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ । ਅੱਜ ਫਿਰ ਵਾਇਰਸ ਨੇ ਲੁਧਿਆਣਾ, ਮੁਹਾਲੀ, ਮਾਨਸਾ, ਮੁਕਤਸਰ ਸਾਹਿਬ, ਮੁਹਾਲੀ, ਸੰਗਰੂਰ ਅਤੇ ਬਰਨਾਲਾ ਜਿਲ੍ਹਿਆਂ ਵਿਚ ਵਡੇ ਪੱਧਰ ਤੇ ਦਸਤਕ ਦਿਤੀ ਹੈ । ਲੁਧਿਆਣਾ ਵਿਚ ਅੱਜ ਇਸ ਦੇ 4 , ਮੁਕਤਸਰ ਸਾਹਿਬ ਵਿਚ 1 ਅਤੇ ਮਾਨਸਾ ਵਿਚ ਇਸ ਦੇ 6 ਮਾਮਲੇ ਸਾਹਮਣੇ ਆਏ । ਇਹ ਸਾਰੇ ਹੀ ਜਮਾਤੀਆਂ ਦੇ ਸੰਪਰਕ ਵਿਚ ਆਏ ਹਨ ।ਇਸੇ ਤਰ੍ਹਾਂ ਮੁਹਾਲੀ ਵਿਚ 7 , ਸੰਗਰੂਰ ਵਿਚ 1 , ਜਲੰਧਰ ਵਿਚ 4 ਅਤੇ ਬਰਨਾਲਾ ਵਿਚ 1 ਮਾਮਲਾ ਸਾਹਮਣੇ ਆਇਆ ਹੈ ।ਦੱਸ ਦੇਈਏ ਕਿ ਅੱਜ ਪੰਜਾਬ ਵਿਚ ਕੋਰੋਨਾ ਪੋਜ਼ਿਟਿਵ ਕੇਸਾਂ ਦੀ ਗਿਣਤੀ 130 ਹੋ ਗਈ ਹੈ ਜਦੋਂ ਕਿ 10 ਵਿਅਕਤੀਆਂ ਨੇ ਇਸ ਕਾਰਨ ਦਮ ਤੋੜ ਦਿੱਤਾ ਹੈ।