ਅੰਮ੍ਰਿਤਪਾਲ ਦੀ ਕਥਿਤ ਆਡੀਓ ਵਾਇਰਲ, ਜਥੇਦਾਰ ਤੋਂ ਮੰਗ ਲਏ ਸਬੂਤ

Prabhjot Kaur
2 Min Read

ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਇੱਕ ਕਥਿਤ ਆਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਖਾਸ ਅਪੀਲ ਕੀਤੀ ਹੈ। ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਸੱਦ ਕੇ ਆਪਣੇ ਜਥੇਦਾਰ ਹੋਣ ਦਾ ਸਬੂਤ ਪੇਸ਼ ਕਰੋ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕੇ ਜੇਕਰ ਸਿਆਸਤ ਹੀ ਕਰਨੀ ਹੈ ਤਾਂ ਫਿਰ ਜਥੇਦਾਰ ਬਣ ਕੇ ਕੀ ਕਰਨਾ ਹੈ।

ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੁੱਝ ਲੋਕ ਅਫ਼ਵਾਹਾਂ ਫੈਲਾ ਰਹੇ ਹਨ ਕਿ ਮੈਂ ਗ੍ਰਿਫ਼ਤਾਰੀ ਦੇਣ ਜਾ ਰਿਹਾ ਹਾਂ ਤੇ ਮੈਂ ਕੁੱਝ ਸ਼ਰਤਾਂ ਰੱਖੀਆਂ, ਇਹ ਸਭ ਝੂਠ ਹੈ। ਮੈਂ ਜੇਲ੍ਹ ਜਾਣ ਤੋਂ ਘਬਰਾਉਂਦਾ ਨਹੀਂ ਹਾਂ। ਵਾਰਿਸ ਪੰਜਾਬ ਦੇ ਮੁਖੀ ਨੇ ਇਸ ਆਡੀਓ ਵਿੱਚ ਕਿਹਾ ਕਿ ਸਿੱਖ ਕੌਮ ਦੀਆਂ ਸਾਰੀਆਂ ਧਿਰਾਂ ਨੂੰ ਇੱਕਜੁੱਟ ਹੋਣ ਦੀ ਜ਼ੂਰਰਤ ਹੈ। ਸਾਰੇ ਇੱਕਜੁੱਟ ਹੋ ਕੇ ਆਪਣੀ ਹੋਂਦ ਦਾ ਸਬੂਤ ਪੇਸ਼ ਕਰਨ।

ਕਥਿੱਤ ਆਡੀਓ ਵਿੱਚ ਅੰਮ੍ਰਿਤਪਾਲ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜੋ ਪਹਿਲਾਂ ਵੀਡੀਓ ਜਾਰੀ ਕੀਤੀ ਸੀ ਉਹ ਕਿਸੇ ਦੇ ਦਬਾਅ ਹੇਠ ਨਹੀਂ ਬਣਾਈ ਗਈ। ਹਲਾਂਕਿ ਕੁਝ ਲੋਕ ਕਹਿ ਰਹੇ ਹਨ ਕਿ ਪੁਲਿਸ ਦੇ ਦਬਾਅ ਹੇਠ ਵੀਡੀਓ ਬਣਾਈ ਹੈ। ਪਰ ਅਜਿਹਾ ਨਹੀਂ ਹੈ, ਮੈਨੂੰ ਕੈਮਰੇ ਵੱਲ ਦੇਖ ਕੇ ਬੋਲਣ ਦਾ ਅਭਿਆਸ ਨਹੀਂ ਹੈ। ਉਸ ਦੀ ਦਿਨ ਮੇਰੀ ਸਿਹਤ ਠੀਕ ਨਹੀ ਸੀ, ਤੇ ਹੁਣ ਮੈਂ ਚੜ੍ਹਦੀ ਕਲਾਂ ‘ਚ ਹਾਂ।

ਦੋ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਸੀ। ਇਹ ਵੀਡੀਓ 18 ਮਾਰਚ ਦੇ ਘਟਨਾਕ੍ਰਮ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਸੀ। ਜਿਸ ਵਿੱਚ ਅੰਮ੍ਰਿਤਪਾਲ ਸਿੰਘ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਸਾਨੂੰ ਘੇਰਾ ਪਾਇਆ ਸੀ ਗ੍ਰਿਫ਼ਤਾਰ ਕਰਨ ਲਈ ਪਰ ਸਤਿਗੁਰੂ ਸੱਚੇ ਪਤਾਸ਼ਾਹ ਨੇ ਕਿਰਪਾ ਕਰਕੇ ਉਸ ਘੇਰੇ ‘ਚੋਂ ਬਾਹਰ ਕੱਢਿਆ। ਮੈਂ ਚੜ੍ਹਦੀ ਕਲਾ ਵਿੱਚ ਹਾਂ ਕੋਈ ਮੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ। ਇਸ ਵੀਡੀਓ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਨੇ ਮੁੜ ਆਡੀਓ ਜਾਰੀ ਕਰਕੇ ਕੁਝ ਸਪਸ਼ਟੀਕਰਨ ਦਿੱਤੇ ਹਨ।

- Advertisement -

Share this Article
Leave a comment