ਨਵੀਂ ਦਿੱਲੀ : ਕੋਰੋਨਾਵਾਇਰਸ ਨੂੰ ਰੋਕਣ ਲਈ ਦੇਸ਼ ਅੰਦਰ ਕੀਤੇ ਗਏ ਲੌਕ ਡਾਊਨ ਕਾਰਨ ਦੇਸ਼ ਵਿੱਚ ਗਰੀਬ ਅਤੇ ਰੋਜ਼ਾਨਾ ਕਮਾ ਕੇ ਖਾਨ ਵਾਲੇ ਲੋਕ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕਰਨ ਆਵਾਜਾਈ ਠੱਪ ਹੋ ਗਈ ਹੈ ਜਿਸ ਕਾਰਨ ਪ੍ਰਵਾਸੀ ਮਜ਼ਦੂਰ ਘਰ ਜਾਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸਰੋਤਾਂ ਦੀ ਘਾਟ ਕਾਰਨ ਭੁੱਖੇ ਮਰਨ ਲਈ ਮਜ਼ਬੂਰ ਹੋ ਰਹੇ ਹਨ। ਇਨ੍ਹਾਂ ਮਜ਼ਦੂਰਾਂ ਗਰੀਬਾਂ ਨੂੰ ਰਾਹਤ ਪਹੁੰਚਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਅਤੇ ਐਨਜੀਓ ਵੀ ਸਰਕਾਰ ਨਾਲ ਮਿਲ ਕੇ ਦਿਨ ਦਿਨ ਰਾਤ ਮਿਹਨਤ ਕਰ ਰਹੀਆਂ ਹਨ। ਇਸ ਮਦਦ ਵਿਚ ਇਕ ਪਹਿਲ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਵਲੋਂ ਵੀ ਕੀਤੀ ਗਈ ਹੈ । ਜਾਣਕਾਰੀ ਮੁਤਾਬਿਕ ਉਨ੍ਹਾਂ ਵਲੋਂ ਵੱਖ-ਵੱਖ ਥਾਵਾਂ ‘ਤੇ 10 ਰਸੋਈਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਉਥੇ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
On clarion call from @PiyushGoyal mahindra opened its kitchen at 10 locations. We have supplied 50000 meals, 10000 rations this week. Making our kitchen infra available for others to use for up to 10000 meals a day.Please contact @shi_joshi. @MahindraRise pic.twitter.com/mSkUHzsePB
— Pawan K Goenka (@GoenkaPk) April 5, 2020
ਦੱਸ ਦੇਈਏ ਕਿ ਇਸ ਸਬੰਧੀ ਜਾਣਕਾਰੀ ਮਹਿੰਦਰਾ ਐਂਡ ਮਹਿੰਦਰਾ ਦੇ ਮੈਨੇਜਿੰਗ ਡਾਇਰੈਕਟਰ ਪਵਨ ਕੇ ਗੋਇੰਕਾ ਨੇ ਟਵੀਟ ਕਰ ਕੇ ਦਿਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦੇ ਬੁਲਾਵੇ ‘ਤੇ ਮਹਿੰਦਰਾ ਨੇ ਆਪਣੀਆਂ 10 ਰਸੋਈਆਂ ਖੋਲ੍ਹ ਦਿੱਤੀਆਂ ਹਨ। ਅਸੀਂ ਇਸ ਹਫਤੇ 50,000 ਭੋਜਨ ਅਤੇ 10,000 ਰਾਸ਼ਨ ਲੋੜਵੰਦਾਂ ਲਈ ਉਪਲਬਧ ਕਰਵਾਏ ਹਨ। . ਇੱਕ ਰਸੋਈ ਵਿੱਚ ਇੱਕ ਦਿਨ ਵਿੱਚ 10,000 ਲੋਕਾਂ ਨੂੰ ਭੋਜਨ ਦਿੱਤਾ ਜਾ ਸਕਦਾ ਹੈ।