ਕੋਰੋਨਾ ਪਾਜ਼ਿਟਿਵ ਸੈਂਟਾ ਲੋਕਾਂ ਲਈ ਮੌਤ ਲੈ ਕੇ ਪਹੁੰਚਿਆ ਹੋਮ ਕੇਅਰ ਸੈਂਟਰ

TeamGlobalPunjab
1 Min Read

ਵਰਲਡ ਡੈਸਕ: ਕ੍ਰਿਸਮਿਸ ਦੇ ਦਿਨ ਹਰ ਬੱਚਾ ਸੈਂਟਾ ਕਲਾਜ਼ ਦੀ ਉਡੀਕ ਕਰਦਾ ਹੈ। ਕ੍ਰਿਸਮਿਸ ‘ਚ ਜਦੋਂ ਸੈਂਟਾ ਕਲਾਜ਼ ਪਹੁੰਚਦਾ ਹੈ, ਤਾਂ ਉਹ ਬੱਚਿਆਂ ਲਈ ਤੋਹਫ਼ੇ ਲਿਆਉਂਦਾ ਹੈ, ਪਰ ਬੈਲਜੀਅਮ ‘ਚ ਇੱਕ ਸੈਂਟਾ ਕਲਾਜ਼ ਕ੍ਰਿਸਮਿਸ ਦੇ ਦਿਨ 18 ਲੋਕਾਂ ਲਈ ਮੌਤ ਦਾ ਦੇਵਤਾ ਬਣਕੇ ਆਇਆ ਸੀ।

ਦੱਸ ਦਈਏ ਇੱਕ ਆਦਮੀ ਬੈਲਜੀਅਮ ਦੇ ਮੌਲ ‘ਚ ਸਥਿਤ ਹੇਮਲਰਿਜੈਕ ਕੇਅਰ ਹੋਮ ‘ਚ ਸੈਂਟਾ ਕਲਾਜ਼ ਬਣਕੇ ਬਜ਼ੁਰਗ ਲੋਕਾਂ ਨਾਲ ਸਮਾਂ ਬਿਤਾਉਣ ਆਇਆ ਸੀ ਜੋ ਕੁਝ ਦਿਨਾਂ ਬਾਅਦ ਬਿਮਾਰ ਪੈ ਗਿਆ ਸੀ। ਜਦੋਂ ਸੈਂਟਾ ਕਲਾਜ਼ ਬਣੇ ਆਦਮੀ ਨੇ ਆਪਣਾ ਟੈਸਟ ਕਰਾਇਆ ਤਾਂ ਉਹ ਕੋਰੋਨਾ ਸੰਕਰਮਿਤ ਨਿਕਲਿਆ।

ਇੱਕ ਜਾਣਕਾਰੀ ਦੇ ਅਨੁਸਾਰ ਕੇਅਰ ਹੋਮ ‘ਚ ਇਕ-ਇਕ ਕਰਕੇ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਲੱਗੇ, ਜਿਸਦੇ ਚਲਦੇ ਹੁਣ ਤੱਕ 36 ਸਟਾਫ ਕਰਮਚਾਰੀ ਅਤੇ 121 ਲੋਕ ਸੰਕਰਮਿਤ ਹੋ ਚੁੱਕੇ ਹਨ। ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ 18 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

- Advertisement -

 ਕੇਅਰ ਹੋਮ ਦੇ ਕਰਮਚਾਰੀ ਬਜ਼ੁਰਗਾਂ ਦਾ ਮਨੋਬਲ ਵਧਾਉਣਾ ਚਾਹੁੰਦੇ ਸਨ, ਜਿਸ ਕਰਕੇ ਕੇਅਰ ਹੋਮ ਦੇ ਕਰਮਚਾਰੀਆਂ ਨੇ ਸੈਂਟਾ ਕਲਾਜ਼ ਦੀ ਯੋਜਨਾ ਬਣਾਈ ਸੀ। ਜ਼ਿਕਰਯੋਗ ਹੈ ਸੈਂਟਾ ਬਣਕੇ ਆਉਣ ਵਾਲਾ ਵਿਅਕਤੀ ਇਕ ਚਿਕਿਤਸਕ ਹੈ, ਜੋ ਲੋਕਾਂ ਦੀ ਦੇਖਭਾਲ ਦਾ ਕੰਮ ਕਰਦਾ ਹੈ। ਦੱਸ

ਦੇਈਏ ਕਿ ਬੈਲਜੀਅਮ ਸ਼ਹਿਰ ਦੀ ਆਬਾਦੀ 35 ਹਜ਼ਾਰ ਹੈ ਤੇ ਲੋਕ ਵਾਇਰਸ ਨੂੰ ਕੰਟਰੋਲ ਕਰਨ ਲਈ ਕੰਮ ਕਰ ਰਹੇ ਹਨ।

Share this Article
Leave a comment