ਲੁਧਿਆਣਾ : ਹੋਲੀ ਰੰਗਾ ਦਾ ਤਿਉਹਾਰ ਪਰ ਇਸ ਵਾਰ ਇਨ੍ਹਾਂ ਰੰਗਾਂ ਨੂੰ ਕੋਰੋਨਾ ਵਾਇਰਸ ਨੇ ਫਿੱਕਾ ਪਾ ਦਿੱਤਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੋਲੀ ਦੇ ਮੌਕੇ ਲੋਕਾਂ ਨੇ ਪਿਚਕਾਰੀਆਂ ਅਤੇ ਰੰਗਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇੱਥੇ ਹੀ ਬੱਸ ਨਹੀਂ ਦੁਕਾਨਦਾਰਾਂ ਤੋਂ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਕਿਧਰੇ ਉਨ੍ਹਾਂ ਦੇ ਇਹ ਰੰਗ ਅਤੇ ਪਿਚਕਾਰੀਆਂ ਚੀਨ ਤੋਂ ਤਾਂ ਨਹੀਂ ਬਣ ਕੇ ਆਈਆਂ। ਇਸ ਸਬੰਧੀ ਜਦੋਂ ਕੁਝ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਧੰਦੇ ਮੰਦੇ ਹਾਲੀਂ ਚੱਲ ਰਿਹਾ ਹੈ।
With alertness and safeguards, we all can help contain the outbreak of COVID-19 Novel Coronavirus. In a precautionary measure, the Rashtrapati Bhavan will not hold the traditional Holi gatherings.
— President of India (@rashtrapatibhvn) March 4, 2020
ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨਦਾਰ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਕੋਈ ਗ੍ਰਾਹਕ ਉਨ੍ਹਾਂ ਤੋਂ ਰੰਗ ਜਾਂ ਪਿਚਕਾਰੀ ਲੈਣ ਆਉਂਦਾ ਹੈ ਤਾਂ ਉਹ ਇਹ ਪੁੱਛਦਾ ਹੈ ਕਿ ਕਿੱਧਰੇ ਇਸ ਵਿੱਚ ਕੋਰੋਨਾ ਵਾਇਰਸ ਤਾਂ ਨਹੀਂ ਹੈ। ਦੁਕਾਨਦਾਰ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਅੱਜ ਹੋਲੀ ਮਨਾਉਣ ਦਾ ਇੱਛੁਕ ਨਹੀਂ ਹੈ।
Experts across the world have advised to reduce mass gatherings to avoid the spread of COVID-19 Novel Coronavirus. Hence, this year I have decided not to participate in any Holi Milan programme.
— Narendra Modi (@narendramodi) March 4, 2020
ਇੱਧਰ ਦੂਜੇ ਪਾਸੇ ਜਦੋਂ ਬੱਚਿਆਂ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਕੋਈ ਰੰਗ ਜਾਂ ਪਿਚਕਾਰੀ ਲੈਣ ਤੋਂ ਪਹਿਲਾਂ ਇਸ ਗੱਲ ਬਾਰੇ ਪੁੱਛਿਆ ਜਾਂਦਾ ਹੈ ਕਿ ਇਸ ਨਾਲ ਕੋਰੋਨਾ ਵਾਇਰਸ ਤਾਂ ਨਹੀਂ ਹੋਵੇਗਾ। ਬੱਚਿਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਉਹ ਇਸ ਵਾਰ ਹੋਲੀ ਘੱਟ ਮਨਾਉਣਗੇ।
Holi is a very important festival for we Indians but in the wake of Coronavirus, i have decided not to participate in any Holi Milan celebration this year.
I also appeal everyone to avoid public gatherings and take a good care of yourself & your family.
— Amit Shah (@AmitShah) March 4, 2020
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਦੇ ਨਾਲ ਨਾਲ ਰਾਸ਼ਟਰਪਤੀ ਵੱਲੋਂ ਵੀ ਹੋਲੀ ਮਨਾਉਣ ਤੋਂ ਕਿਨਾਰਾ ਕੀਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨੀਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਕਰਕੇ ਹੋਲੀ ਨਾ ਮਨਾਉਣ ਦੀ ਜਾਣਕਾਰੀ ਦਿੱਤੀ ਗਈ ਹੈ।