ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਲੜਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਦਿਨ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ ।ਇਸ ਦੇ ਚਲਦਿਆਂ ਹੁਣ ਸੀ ਐਮ ਵਲੋਂ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਫਤੇ ਵਿਚ ਇਕ ਵਾਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਦੀ ਪੁਸ਼ਟੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ ।
https://www.facebook.com/Capt.Amarinder/videos/1491573764345634/
ਕੈਪਟਨ ਅਮਰਿੰਦਰ ਸਿੰਘ ਵੱਲੋਂ ਸੋਸ਼ਲ ਮੀਡੀਆ ਰਾਹੀਂ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ, “ਅੱਜ ਮਨ ਕੀਤਾ ਕਿ ਤੁਹਾਡੇ ਤੇ ਮੇਰੇ ਦਰਮਿਆਨ ਜੋ ਗੱਲਬਾਤ ਹੁੰਦੀ ਹੈ ਉਸਦਾ ਅੰਦਾਜ਼ ਬਦਲਿਆ ਜਾਵੇ ਤੇ ਮੈਂ ਅੱਜ ਤੁਹਾਡੇ ਸਾਰਿਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿਆਂਗਾ। ਮੈਂ ਅਜਿਹੇ ਸੈਸ਼ਨ ਹਫ਼ਤੇ ‘ਚ ਇੱਕ ਵਾਰ ਜ਼ਰੂਰ ਕਰਾਂਗਾ ਤਾਂ ਜੋ ਤੁਹਾਨੂੰ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਸਿੱਧੀ ਮਿਲ ਸਕੇ ਤੇ ਅਸੀਂ ਕੋਵਿਡ-19 ਵਿਰੁੱਧ ਜੋ ਲੜਾਈ ਵਿੱਢੀ ਹੈ ਉਸਨੂੰ ਜਾਰੀ ਰੱਖ ਸਕੀਏ।
ਇਸਦੇ ਨਾਲ ਹੀ ਪ੍ਰੀ-ਬੋਰਡ ਦੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ 5ਵੀਂ, 8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰਮੋਟ ਕਰਨ ਦਾ ਫ਼ੈਸਲਾ ਕੀਤਾ ਹੈ। 12ਵੀਂ ਜਮਾਤ ਦੇ ਇਮਤਿਹਾਨਾਂ ਲਈ ਭਾਰਤ ਸਰਕਾਰ ਦੇ ਫੈਸਲੇ ਨੂੰ ਮੰਨਿਆ ਜਾਵੇਗਾ।”