ਕੋਰੋਨਾ ਵਾਇਰਸ : ਜਾਣੋ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦਾ ਹਾਲ , ਕਿਥੋਂ ਕਿੰਨੇ ਮਰੀਜ਼ ਆਏ ਸਾਹਮਣੇ

TeamGlobalPunjab
1 Min Read

ਨਵੀਂ ਦਿੱਲੀ : ਸਰਕਾਰ ਵਲੋਂ ਭਾਵੇ ਆਪਣੀ ਪੂਰੀ ਵਾਹ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕੋਰੋਨਾਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 13 ਹਜ਼ਾਰ 3 ਸੌਂ 87 ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 452 ਤੱਕ ਪਹੁੰਚ ਗਈ ਹੈ। ਜੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ, ਤਾਂ ਕੋਰੋਨਾ ਦੇ 1007 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 23 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 1767 ਮਰੀਜ਼ ਇਸ ਖਤਰਨਾਕ ਸੰਕਰਮਣ ਤੋਂ ਠੀਕ ਹੋ ਗਏ ਹਨ ਅਤੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਹਨ।

ਸ਼ੁੱਕਰਵਾਰ ਨੂੰ ਗੁਜਰਾਤ ਵਿਚ 92, ਰਾਜਸਥਾਨ ਵਿਚ 62, ਆਂਧਰਾ ਪ੍ਰਦੇਸ਼ 38, ਕਰਨਾਟਕ ਵਿਚ 38, ਮੱਧ ਪ੍ਰਦੇਸ਼ ਵਿਚ, 36, ਮਹਾਰਾਸ਼ਟਰ ਵਿਚ, 34, ਪੱਛਮੀ ਬੰਗਾਲ ਵਿਚ ੨੪ ਅਤੇ ਅੰਡੇਮਾਨ-ਨਿਕੋਬਾਰ ਵਿਚ ਇਕ ਮਰੀਜ਼ ਦੀ ਰਿਪੋਰਟ ਸਕਾਰਾਤਮਕ ਸਾਹਮਣੇ ਆਈ। ਇਹ ਅੰਕੜੇ covid19india.org ਅਤੇ ਰਾਜ ਸਰਕਾਰਾਂ ਦੀ ਜਾਣਕਾਰੀ ਦੇ ਅਨੁਸਾਰ ਹਨ।

Share This Article
Leave a Comment