Home / News / ਕੋਰੋਨਾ ਵਾਇਰਸ : ਦਿੱਲੀ ਵਿਚ 24 ਘੰਟਿਆਂ ਅੰਦਰ 660 ਮਾਮਲੇ ਆਏ ਸਾਹਮਣੇ, 14 ਮੌਤਾਂ

ਕੋਰੋਨਾ ਵਾਇਰਸ : ਦਿੱਲੀ ਵਿਚ 24 ਘੰਟਿਆਂ ਅੰਦਰ 660 ਮਾਮਲੇ ਆਏ ਸਾਹਮਣੇ, 14 ਮੌਤਾਂ

ਨਵੀ ਦਿੱਲੀ : ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਅੰਦਰ ਲਗਾਤਾਰ ਵਧਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਅੰਦਰ ਇਸ ਦੇ 660 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਦਿੱਲੀ ਵਿੱਚ ਸੰਕਰਮਿਤ ਲੋਕਾਂ ਦੀ ਕੁਲ ਗਿਣਤੀ 12,319 ਹੋ ਗਈ ਹੈ। ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦਿੱਲੀ ਵਿੱਚ 500 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਦਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਦਿੱਲੀ ਅੰਦਰ 14 ਮੌਤਾਂ ਵੀ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਰਾਜਧਾਨੀ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 208 ਹੋ ਗਈ ਹੈ। ਦਿੱਲੀ ਵਿੱਚ ਇਸ ਵੇਲੇ 6214 ਐਕਟਿਵ ਕੇਸ ਹਨ। ਪਿਛਲੇ ਚਾਰ ਦਿਨਾਂ ਵਿਚ ਦਿੱਲੀ ਵਿਚ 2100 ਤੋਂ ਵੱਧ ਮਾਮਲੇ ਪਾਜ਼ਿਟਿਵ ਆਏ ਹੋਏ ਹਨ। ਇਸ ਤੋਂ ਪਹਿਲਾਂ 21 ਮਈ ਨੂੰ ਇਕ ਦਿਨ ਵਿਚ ਸਭ ਤੋਂ ਵੱਧ 571 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਹ ਪਹਿਲੀ ਵਾਰ ਹੈ ਜਦੋਂ ਇਕ ਦਿਨ ਵਿਚ ਕੋਵਿਡ -19 ਦੇ 600 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

Check Also

1984 ਵਿੱਚ ਸ੍ਰੀ ਹਰਿਮੰਦਰ ਸਾਹਿਬ ‘ਤੇ ਹੋਈ ਹਮਲੇ ਦੇ 36 ਸਾਲ ਪੂਰੇ ਹੋਣ ਮੌਕੇ ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਦਿੱਤੀ ਸ਼ਰਧਾਂਜਲੀ

ਓਨਟਾਰੀਓ : 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹੋਈ ਚੜ੍ਹਾਈ ਦੇ 36 ਸਾਲ ਪੂਰੇ ਹੋਣ ਮੌਕੇ …

Leave a Reply

Your email address will not be published. Required fields are marked *