ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜੀ ਨਾਲ ਵਧਦੀ ਜਾ ਰਹੀ ਹੈ । ਜਾਣਕਾਰੀ ਮੁਤਾਬਕ ਇਥੇ ਦੇ ਆਦਰਸ਼ ਨਗਰ ਇਲਾਕੇ ਵਿੱਚ ਐਲ ਐਨ ਜੇ ਪੀ ਹਸਪਤਾਲ ਦੀ ਡਾਈਟੀਸ਼ੀਅਨ ਸਮੇਤ ਇਕ ਹੀ ਪਰਿਵਾਰ ਦੇ 10 ਵਿਅਕਤੀ ਕੋਰੋਨਾ ਪਾਜਿਟਿਵ ਪਾਏ ਗਏ ਹਨ । ਇਹ ਮਾਮਲਾ ਮਜਲਿਸ ਪਾਰਕ ਦਾ ਦਸਿਆ ਜਾ ਰਿਹਾ ਹੈ ।
ਰਿਪੋਰਟਾਂ ਮੁਤਾਬਕ ਪਰਿਵਾਰ ਦੇ ਬਾਕੀ ਮੈਂਬਰ ਡਾਈਟੀਸ਼ਨ ਮਹਿਲਾ ਤੋਂ ਕੋਰੋਨਾ ਪਾਜਿਟਿਵ ਹੋਏ ਦਸੇ ਜਾ ਰਹੇ ਹਨ । ਦਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਤਿਲਕ ਨਗਰ ਇਲਾਕੇ ਵਿੱਚ ਇਕ ਔਰਤ ਕੋਰੋਨਾ ਪਾਜਿਟਿਵ ਪਾਈ ਗਈ ਸੀ ਜਿਸ ਤੋਂ ਬਾਅਦ ਉਸ ਦੇ 6 ਪਰਿਵਾਰਕ ਮੈਂਬਰਾਂ ਨੂੰ ਕੁਆਰਨਟਾਇਨ ਕੀਤਾ ਗਿਆ ਸੀ।