ਬਠਿੰਡਾ : ਸੋਸ਼ਲ ਮੀਡੀਆ ਅਜ ਇਕ ਅਜਿਹਾ ਸਾਧਨ ਬਣ ਗਿਆ ਹੈ ਜਿਸ ਰਾਹੀਂ ਲੋਕ ਆਪਣੀ ਹਰ ਮੁਸ਼ਕਲ ਦਾ ਜਿਕਰ ਸਰਕਾਰ ਕੋਲ ਕਰਦੇ ਹਨ ਅਤੇ ਆਪਣੀਆਂ ਭਾਵਨਾਵਾਂ ਵਿਅਕਤ ਕਰਦੇ ਹਨ । ਅਜ ਦੇਸ਼ ਵਿੱਚ ਫੈਲੇ ਕੋਰੋਨਾ ਵਾਇਰਸ ਦੌਰਾਨ ਜਦੋਂ ਸੂਬੇ ਵਿੱਚ ਕਰਫਿਊ ਲਗਾਇਆ ਗਿਆ ਹੈ ਤਾਂ ਸੋਸ਼ਲ ਮੀਡੀਆ ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰ ਦਿੱਤਾ ਹੈ । ਦਰਅਸਲ 31 ਮਿੰਟ ਦੀ ਇਸ ਵੀਡੀਓ ਵਿੱਚ ਇਕ ਮਹਿਲਾ ਨੇ ਫੇਸਬੁਕ ਜਰੀਏ ਲਾਈਵ ਹੋ ਕੇ ਪੰਜਾਬ ਸਰਕਾਰ ਵੱਲੋਂ ਵੰਡੇ ਗਏ ਰਾਸ਼ਨ ਤੇ ਸਵਾਲ ਚੁੱਕੇ ਹਨ ।
ਵੀਡੀਓ ਵਿੱਚ ਔਰਤ ਆਪਣੇ ਆਪ ਨੂੰ ਬਠਿੰਡਾ ਸ਼ਹਿਰ ਦੀ ਧੋਬੀਆਣਾ ਬਸਤੀ ਦੀ ਵਸਨੀਕ ਦਸ ਰਹੀ ਹੈ । ਮਹਿਲਾ ਸਰਕਾਰ ਵੱਲੋਂ ਭੇਜੇ ਗਏ ਰਾਸ਼ਨ ਨੂੰ ਦਿਖਾਉਂਦੀ ਹੋਈ ਕਹਿ ਰਹੀ ਹੈ ਕਿ ਸਰਕਾਰ ਵਲੋਂ ਇਹ ਜੋ ਰਾਸ਼ਨ ਦਿੱਤਾ ਗਿਆ ਹੈ ਇਸ ਵਿੱਚ ਮਾਤਰ 10 ਰੁਪਏ ਦੀ ਚਾਹ ਪੱਤੀ ਹੈ। ਵੀਡੀਓ ਵਿੱਚ ਮਹਿਲਾ ਸਾਰਾ ਸਮਾਨ ਦਿਖਾਉਂਦੀ ਹੋਈ ਘਟ ਕੀਮਤ ਦਾ ਦੱਸਦੀ ਹੈ ।
ਮਹਿਲਾ ਨੇ ਕਿਹਾ ਕਿ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਹ ਰਾਸ਼ਨ ਨਹੀਂ ਵੰਡ ਰਹੇ ਬਲਕਿ ਆਪਣੀਆਂ ਵੋਟਾਂ ਲਈ ਪ੍ਰਚਾਰ ਕਰ ਰਹੇ ਹਨ ।ਮਹਿਲਾ ਨੇ ਕਿਹਾ ਕਿ ਜਿਨ੍ਹਾਂ ਰਾਸ਼ਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਜੇਕਰ ਇੰਨੇ ਰਾਸ਼ਨ ਨਾਲ ਕੋਈ ਇਕ ਮਹੀਨਾ ਗੁਜ਼ਾਰਾ ਕਰ ਲੈਂਦਾ ਹੈ ਤਾਂ ਉਹ ਅਗਲੀਆਂ ਚੋਣਾਂ ਵਿੱਚ ਤਹਿ ਦਿਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਾਉਣਗੇ ।
ਦੇਖੋ ਵੀਡੀਓ
https://www.facebook.com/All.Sikh.Kudiyan/videos/756241421851542/