ਨਿਊਯਾਰਕ: ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਨੇ ਦੁਨੀਆਂ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਇਆ ਹੈ ਉਥੇ ਹੀ ਇਸ ਨੇ ਸਿਖਿਆ ਤੇ ਵੀ ਬੁਰਾ ਪ੍ਰਭਾਵ ਪਾਇਆ ਹੈ । ਜਿਸ ਦਿਨ ਤੋਂ ਇਹ ਮਹਾਮਾਰੀ ਫੈਲੀ ਹੈ ਉਸ ਦਿਨ ਤੋ ਹੀ ਲਗਭਗ ਸਾਰੇ ਦੇਸ਼ਾਂ ਵਿੱਚ ਸਕੂਲ ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹਨ। ਇਸੇ ਦੌਰਾਨ ਹੀ ਪਤਾ ਲੱਗਾ ਹੈ ਕਿ ਇਥੇ 39 ਸੂਬਿਆਂ ਵਿੱਚ ਪੂੂਰੇ ਇਕ ਸੈਸ਼ਨ ਲਈ ਸਕੂਲ ਬੰਦ ਕਰ ਦਿੱਤੇ ਗਏ ਹਨ । ਇਹ ਐਲਾਨ ਮੇਅਰ ਬਿਲ ਡੀ ਬਲਾਸੀਓ ਵਲੋਂ ਕੀਤਾ ਗਿਆ ਹੈ ।
ਦਸ ਦੇਈਏ ਕਿ ਅਮਰੀਕਾ ਵਿੱਚ ਕੋਰੋਨਾ ਵਾਇਰਸ ਨੇ ਕਹਿਰ ਮਚਾ ਦਿੱਤਾ ਹੈ । ਇਥੇ ਸਕਰਾਤਮਕ ਕੇਸਾਂ ਦੀ ਗਿਣਤੀ 9 ਲੱਖ 11 ਹਜਾਰ 840 ਹੋ ਗਈ ਹੈ । ਇਥੇ ਹੀ ਬੱਸ ਨਹੀਂ ਲੰਘੇ ਵੀਰਵਾਰ ਇਥੇ ਮੌਤਾਂ ਦੀ ਗਿਣਤੀ 52 ਹਜਾਰ ਨੂੰ ਪਾਰ ਕਰ ਗਈ ਹੈ । ਧਿਆਨ ਦੇਣ ਯੋਗ ਹੈ ਕਿ ਇਸ ਫੈਸਲੇ ਨਾਲ ਤਿੰਨ ਕਰੋੜ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋਵੇਗਾ ।