ਨਵੀਂ ਦਿੱਲੀ : ਲਾੱਕ ਡਾਉਨ ਦਰਮਿਆਨ ਅਜ ਕੁਝ ਥਾਵਾਂ ਤੇ ਥੋੜੀ ਢਿੱਲ ਦਿੱਤੀ ਗਈ ਸੀ ਪਰ ਇਸ ਢਿਲ ਦੇ ਪਹਿਲੇ ਦਿਨ ਹੀ, ਦਿੱਲੀ ਵਿੱਚ ਲੋਕਾਂ ਨੇ ਸਮਾਜਿਕ ਦੂਰੀ ਦੇ ਨਿਯਮ ਦੀਆਂ ਧੱਜੀਆਂ ਉਡਾ ਦਿੱਤੀਆਂ । ਵੱਡੀ ਗਿਣਤੀ ‘ਚ ਲੋਕ ਸ਼ਰਾਬ ਦੀਆਂ ਦੁਕਾਨਾਂ’ ਤੇ ਪਹੁੰਚੇ ਜਿਸ ਕਾਰਨ ਕਈ ਥਾਵਾਂ ‘ਤੇ ਭਗਦੜ ਦੀ ਸਥਿਤੀ ਬਣ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਸਥਿਤੀ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
Some relaxations have been given in Delhi as per guidelines of Central govt. But please follow social distancing, wear masks and sanitize your hands frequently for your own safety https://t.co/hS8iS1ufa1
— Arvind Kejriwal (@ArvindKejriwal) May 4, 2020
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਜੇ ਲੋਕ ਦੁਬਾਰਾ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕਰਦੇ ਤਾਂ ਸਾਰੇ ਖੇਤਰ ਨੂੰ ਸੀਲ ਕਰ ਦਿਤਾ ਜਾਵੇਗਾ। ਇੰਨਾ ਹੀ ਨਹੀਂ ਕੇਜਰੀਵਾਲ ਨੇ ਕਿਹਾ ਕਿ ਜੇਕਰ ਦੁਕਾਨਾਂ ਦੇ ਸਾਹਮਣੇ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਇਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਸੀਐਮ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਮਾਸਕ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਛੋਟ ਦਿੱਤੀ ਹੈ। ਅੱਜ ਮੈਂ ਇਹ ਵੇਖ ਕੇ ਉਦਾਸ ਹਾਂ ਕਿ ਲੋਕ ਕੁਝ ਦੁਕਾਨਾਂ ਦੇ ਅੱਗੇ ਸਮਾਜਕ ਦੂਰੀਆਂ ਦਾ ਪਾਲਣ ਨਹੀਂ ਕਰਦੇ ਸਨ।. ਇਸ ਕਾਰਨ ਭਗਦੜ ਦੀ ਸਥਿਤੀ ਬਣੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿਰਫ ਤੁਹਾਡਾ ਹੀ ਨੁਕਸਾਨ ਸੀ।