ਭਾਰਤੀ ਮੂਲ ਦੀ 15 ਸਾਲਾ ਬੱਚੀ ਬਣੀ ਆਪਣੇ ਸਾਥੀਆਂ ਲਈ ਮਿਸਾਲ! ਬਜੁਰਗਾਂ ਦੇ ਚਿਹਰੇ ਤੇ ਮੁਸਕਾਨ ਲਿਆਉਣ ਲਈ ਕਰ ਰਹੀ ਹੈ ਅਨੋਖਾ ਕੰਮ

TeamGlobalPunjab
1 Min Read

ਪੈਨਸਿਲਵੇਲਾ : ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਹਰ ਕੋਈ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ । ਇਸ ਦੇ ਚਲਦਿਆਂ 15 ਸਾਲਾਂ ਦੀ ਭਾਰਤੀ ਮੂਲ ਦੀ ਇਕ ਛੋਟੀ ਬਚੀ ਅਮਰੀਕਾ ਵਿੱਚ ਅਜਿਹਾ ਕੰਮ ਕਰ ਰਹੀ ਹੈ ਜਿਸ ਦੀ ਸ਼ਲਾਘਾ ਕਰਨੀ ਤਾਂ ਬਣਦੀ ਹੈ । ਜਿਸ ਉਮਰ ਵਿਚ ਬੱਚੇ ਖੇਡਣ ਅਤੇ ਮਨੋਰੰਜਨਨੂੰ ਵਧੇਰੇ ਪਹਿਲ ਦਿੰਦੇ ਹਨ ਉਸ ਉਮਰ ਵਿਚ 15 ਸਾਲਾਂ ਦੀ ਹਿਤਾ ਗੁਪਤਾ ਲਾਕ ਡਾਉਨ ਦੌਰਾਨ ਨਰਸਿੰਗ ਹੋਮ ਵਿੱਚ ਅਲੱਗ ਰਹਿ ਰਹੇ ਬਜ਼ੁਰਗਾਂ ਅਤੇ ਬੱਚਿਆ ਅਤੇ ਸਥਾਨਕ ਵਸਨੀਕਾਂ ਨੂੰ ਤੋਹਫੇ ਵੰਡ ਰਹੀ ਹੈ ।

ਜਾਣਕਾਰੀ ਮੁਤਾਬਕ ਹਿਤਾ ਨੇ ਭਾਰਤ ਦੇ ਅਨਾਥ ਆਸ਼ਰਮ ਦੇ ਸਕੂਲਾਂ ਲਈ ਵੀ ਕਿਤਾਬਾਂ ਅਤੇ ਤੋਹਫੇ ਭੇਜੇ ਹਨ । ਦਸ ਦੇਈਏ ਕਿ ਹਿਤਾਂ ਪੇਨਸਿਲਵੇਨੀਆ ਦੇ ਕੋਨੇਸਟੋਗਾ ਹਾਈ ਸਕੂਲ ਵਿਚ ਪੜਦੀ ਹੈ ਅਤੇ ਉਹ ਬਰਾਇਟਨਿੰਗ ਏ ਡੇਅ ਨਾਮਕ ਐਨਜੀਓ ਚਲਾ ਰਹੀ ਹੈ । ਜਾਣਕਾਰੀ ਮੁਤਾਬਕ ਉਹ ਅਜਿਹਾ ਯੂ.ਐੱਸ. ਨਰਸਿੰਗ ਹੋਮਜ਼ ਵਿੱਚ ਬਜ਼ੁਰਗਾਂ ਦਰਮਿਆਨ ਪ੍ਰੇਮ ਅਤੇ ਉਮੀਦ ਦੀ ਕਿਰਨ ਜਗਾਉਣ ਲਈ ਕਰ ਰਹੀ ਹੈ। ਹਿਤਾ ਗੁਪਤਾ ਉਨ੍ਹਾਂ ਨੂੰ ਹੱਥ ਲਿਖਤ ਚਿੱਠੀਆਂ ਅਤੇ ਤੌਹਫੇ ਅਤੇ ਰੰਗ ਭਰਨ ਦੀਆਂ ਕਿਤਾਬਾਂ ਅਤੇ ਰੰਗੀਨ ਪੈਨਸਿਲ ਦਾ ਪੈਕੇਟ ਭੇਜ ਰਹੀ ਹੈ ।

Share this Article
Leave a comment