ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਸੂਬੇ ਦਾ ਹਾਲ ਮੰਦਾ ਕਰ ਦਿੱਤਾ ਹੈ । ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਇਥੇ ਹਰ ਦਿਨ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ । ਅੱਜ ਇਥੇ 14 ਨਵੇਂ ਮਾਮਲੇ ਸਾਹਮਣੇ ਆਏ ਹਨ । ਜਾਣਕਾਰੀ ਮੁਤਾਬਿਕ ਅੱਜ ਮੁਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਵਡੀ ਗਿਣਤੀ ਚ ਨਵੇਂ ਮਾਮਲੇ ਸਾਹਮਣੇ ਆਏ ਹਨ । ਇਨਫਰਮੇਸਨ ਅਤੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਲੋਂ ਜਾਰੀ ਮੀਡਿਆ ਬੁਲੇਟਨ ਮੁਤਾਬਿਕ ਅੱਜ ਪਟਿਆਲਾ, ਜਲੰਧਰ , ਲੁਧਿਆਣਾ, ਫਿਰੋਜ਼ਪੁਰ ਵਿਚ ਇਸ ਦੇ ਤਾਜੇ ਮਾਮਲੇ ਸਾਹਮਣੇ ਆਏ ਹਨ । ਪਟਿਆਲਾ ਵਿਚ 5 ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋ ਇਕ ਨਵਾਂ ਕੇਸ ਹੈ ਜਦੋ ਕਿ 4 ਪਹਿਲਾ ਤੋਂ ਕੋਰੋਨਾ ਮਰੀਜ਼ ਦੇ ਸੰਪਰਕ ਵਿਚ ਆਏ ਹਨ । ਇਸੇ ਤਰ੍ਹਾਂ ਹੀ ਫਿਰੋਜ਼ਪੁਰ ਵਿਚ ਇਕ ਮਰੀਜ਼ ਕੋਰੋਨਾ ਦੇ ਮਰੀਜ਼ ਦੇ ਸੰਪਰਕ ਵਿਚ ਆ ਕੇ ਪਾਜ਼ਿਟਿਵ ਹੋ ਗਿਆ ਹੈ । ਹੁਣ ਜੇ ਗੱਲ ਕਰੀਏ ਜਲੰਧਰ ਦੀ ਤਾ ਇਥੋਂ 3 ਮਰੀਜ਼ ਕੋਰੋਨਾ ਦੇ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ । ਲੁਧਿਆਣਾ ਵਿਚ ਸਥਿਤੀ ਪਟਿਆਲਾ ਵਾਂਗ ਹੈ । ਇਥੇ ਇਕ ਕੇਸ ਨਵਾਂ ਅਤੇ 3 ਕੇਸ ਸਪੈਕਰ ਵਿਚ ਆਏ ਹਨ ।
S. no | District | Confirmed cases | Cured | Deaths |
1 | ਐਸ ਬੀ ਐਸ ਨਗਰ | 19 | 15 | 1 |
2 | ਐਸ ਏ ਐਸ ਨਗਰ | 56 | 6 | 2 |
3 | ਹੁਸ਼ਿਆਰਪੁਰ. | 7 | 3 | 1 |
4 | ਅੰਮ੍ਰਿਤਸਰ | 11 | 0 | 2 |
5 | ਜਲੰਧਰ | 35 | 4 | 2 |
6 | ਲੁਧਿਆਣਾ | 15 | 1 | 2 |
7 | ਮਾਨਸਾ | 11 | 0 | 0 |
8 | ਰੋਪੜ | 3 | 0 | 1 |
9 | ਫ਼ਤਹਿਗੜ੍ਹ ਸਾਹਿਬ | 2 | 0 | 0 |
10 | ਪਟਿਆਲਾ | 11 | 1 | 0 |
11 | ਫਰੀਦਕੋਟ | 3 | 0 | 0 |
12 | ਪਠਾਨਕੋਟ | 24 | 1 | |
13 | ਬਰਨਾਲਾ | 2 | 0 | 1 |
14 | ਕਪੂਰਥਲਾ | 2 | 0 | 0 |
15 | ਮੋਗਾ | 4 | 0 | 0 |
16 | ਮੁਕਤਸਰ ਸਾਹਿਬ | 1 | 0 | 0 |
17 | ਗੁਰਦਾਸਪੁਰ | 1 | 0 | 1 |
18 | ਸੰਗਰੂਰ | 3 | 0 | 0 |
19 | ਫਿਰੋਜ਼ਪੁਰ | 1 | 0 | 0 |
Total | 211 | 30 | 14 |