ਚੰਡੀਗੜ੍ਹ: ਸੂਬੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਹੋ ਗਈ ਹੈ । ਬੀਤੀ ਕਲ੍ਹ ਪੰਜਾਬ ਵਿੱਚ 1644 ਮਾਮਲੇ ਦਰਜ ਕੀਤੇ ਗਏ ਸਨ । ਇਸ ਗਿਣਤੀ ਵਿਚ 87 ਦਾ ਵੱਡਾ ਅੰਕੜਾ ਜੁੜ ਗਿਆ ਹੈ । ਜਿਸ ਨਾਲ ਇਹ ਗਿਣਤੀ 1731 ਹੋ ਗਈ ਹੈ । ਦੁਖ ਦੀ ਗੱਲ ਹੈ ਕਿ ਅਜ ਫਿਰ ਇਸ ਬਿਮਾਰੀ ਨਾਲ ਇਕ ਕੀਮਤੀ ਜਾਨ ਚਲੀ ਗਈ ਹੈ ।
ਦਸ ਦੇਈਏ ਕਿ ਅੱਜ ਇਹ ਮਾਮਲੇ ਤਰਨਤਾਰਨ (11), ਗੁਰਦਾਸਪੁਰ (24), ਬਰਨਾਲਾ (1), ਨਵਾਂ ਸ਼ਹਿਰ (18), ਬਠਿੰਡਾ (1), ਮਾਨਸਾ (1), ਜਲੰਧਰ (11), ਫਤਹਿਗੜ੍ਹ ਸਾਹਿਬ (4), ਅੰਮ੍ਰਿਤਸਰ (11) ਅਤੇ ਕਪੂਰਥਲਾ (5) ਤੋਂ ਮਾਮਲੇ ਸਾਹਮਣੇ ਆਏ ਹਨ ।
ਹਾਲ ਏ ਪੰਜਾਬ
- ਜਲੰਧਰ -158
- ਮੁਹਾਲੀ -95
- ਅੰਮ੍ਰਿਤਸਰ -287
- ਲੁਧਿਆਣਾ -125
- ਪਟਿਆਲਾ -95
- ਪਠਾਨਕੋਟ -27
- ਨਵਾਂ ਸ਼ਹਿਰ -103
- ਫਿਰੋਜ਼ਪੁਰ -43
- ਤਰਨਤਾਰਨ -157
- ਮਾਨਸਾ -20
- ਕਪੂਰਥਲਾ -23
- ਹੁਸ਼ਿਆਰਪੁਰ -89
- ਫਰੀਦਕੋਟ -45
- ਸੰਗਰੂਰ -88
- ਮੋਗਾ -56
- ਰੋਪੜ-16
- ਗੁਰਦਾਸਪੁਰ -115
- ਮੁਕਤਸਰ -65
- ਫਾਜ਼ਿਲਕਾ -39
- ਫਤਹਿਗੜ੍ਹ ਸਾਹਿਬ -24
- ਬਰਨਾਲਾ -21
- ਬਠਿੰਡਾ -40
- ਕੁੱਲ- 1731