ਨਵੀਂ ਦਿੱਲੀ: ਬੀਤੇ ਸ਼ਨਿਚਰਵਾਰ ਨੂੰ ਕੋਰੋਨਾ ਟੀਕਾਕਰਣ ਦੇ ਪਹਿਲੇ ਦਿਨ ਦੇਸ਼ ‘ਚ ਤਕਰੀਬਨ ਤਿੰਨ ਲੱਖ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਗਿਆ ਹੈ। ਟੀਕਾਕਰਣ ਤੋਂ ਬਾਅਦ, ਕੋਵਿਨ ਵੈਬਸਾਈਟ ਦੁਆਰਾ ਇਨ੍ਹਾਂ ਸਾਰੇ ਕਰਮਚਾਰੀਆਂ ਦੇ ਰਜਿਸਟਰਡ ਫੋਨ ‘ਤੇ ਇਕ ਸੁਨੇਹਾ ਪ੍ਰਾਪਤ ਕੀਤਾ ਜਾਵੇਗਾ, ਜਿਸ ‘ਚ ਅਗਲੀ ਖੁਰਾਕ ਦਾ ਸਮਾਂ ਤੇ ਸਥਾਨ ਦੋਵਾਂ ਵਾਰੇ ਦੱਸਿਆ ਜਾਵੇਗਾ।
ਜਾਣਕਾਰੀ ਦਿੰਦਿਆਂ ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਰੇ ਲੋਕ ਸੰਦੇਸ਼ ਨੂੰ ਵੈੱਬਸਾਈਟ ਦੇ ਰਾਹੀਂ ਪ੍ਰਾਪਤ ਕਰਨਗੇ। ਸਿਹਤ ਕਰਮਚਾਰੀਆਂ ਨੂੰ ਦੋ ਖੁਰਾਕਾਂ ਦੇਣ ਤੋਂ ਬਾਅਦ ਹੀ ਇਕ ਸਰਟੀਫਿਕੇਟ ਦਿੱਤਾ ਜਾਵੇਗਾ। ਪਹਿਲੀ ਖੁਰਾਕ 16 ਜਨਵਰੀ ਨੂੰ ਲਗਾਈ ਗਈ ਤੇ ਦੂਜੀ ਖੁਰਾਕ ਦਾ ਕੰਮ 14 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਤਕਰੀਬਨ 50 ਤੋਂ 60 ਲੱਖ ਸਿਹਤ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾਵੇਗਾ।
ਇਸਤੋਂ ਇਲਾਵਾ ਮੰਤਰਾਲੇ ਨੇ ਇਹ ਵੀ ਕਿਹਾ ਹੈ ਕਿ ਫਰੰਟ ਲਾਈਨ ਵਰਕਰਾਂ ਦੀ ਸੂਚੀ ਅਜੇ ਤੱਕ ਕੁਝ ਰਾਜਾਂ ਤੋਂ ਪ੍ਰਾਪਤ ਨਹੀਂ ਹੋਈ ਹੈ। ਤਾਮਿਲਨਾਡੂ ਨੇ ਹਾਲ ਹੀ ‘ਚ ਇਹ ਸੂਚੀ ਭੇਜੀ ਹੈ। ਇਸ ਨੂੰ ਕੋਵਿਨ ਵੈਬਸਾਈਟ ਨਾਲ ਜੋੜਨ ਲਈ ਕੁਝ ਸਮਾਂ ਲੱਗ ਸਕਦਾ ਹੈ। 25 ਜਨਵਰੀ ਤੋਂ, ਕੋਵਿਨ ਵੈਬਸਾਈਟ ‘ਤੇ ਸਾਰੇ ਫਰੰਟਲਾਈਨ ਕਰਮਚਾਰੀਆਂ ਦੀ ਸੂਚੀ ਹੋਵੇਗੀ।
ਦੱਸ ਦਈਏ ਭਾਰਤ ‘ਚ ਇੱਕ ਕਰੋੜ ਪੰਜ ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਤੇ ਡੇਢ ਲੱਖ ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਨੇ ਸਭ ਤੋਂ ਪਹਿਲਾਂ ‘ਕੋਵਿਸ਼ਿਲਡ’ ਤੇ ‘ਕੋਵੈਕਸਿਨ’ ਟੀਕੇ ਤੇ ਸਿਹਤ ਕੇਂਦਰਾਂ ਨਾਲ ਮਹਾਮਾਰੀ ਨੂੰ ਹਰਾਉਣ ਲਈ ਪਹਿਲਾ ਕਦਮ ਚੁੱਕਿਆ ਹੈ। ਪਰ ਟੀਕਾਕਰਣ ਕੀਤਾ ਜਾ ਰਿਹਾ ਹੈ।