ਕੋਰੋਨਾ ਵੈਕਸੀਨ : ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

TeamGlobalPunjab
1 Min Read

ਨਿਊਜ ਡੈਸਕ : ਦੇਸ਼ ਅੰਦਰ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਦੇਖਦਿਆਂ ਲਗਾਤਾਰ ਵੈਕਸੀਨ ਲਗਾਉਣ ਦੀ ਪ੍ਰਕਿਰਿਆ ਤੇਜ਼ ਕੀਤੀ ਜਾ ਰਹੀ ਹੈ ।ਇਸੇ ਲੜੀ ਤਹਿਰ ਮਹਾਰਾਸ਼ਟਰ ਦੇ ਵਸਾਈ ਇਲਾਕੇ ਵਿੱਚ ਕੋਰੋਨਾ ਦਾ ਟੀਕਾ ਲਗਾਉਣ ਆਏ 63 ਸਾਲਾ ਵਿਅਕਤੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ 63 ਸਾਲਾ ਹਰੀਸ਼ ਭਾਈ ਵਜੋਂ ਹੋਈ ਹੈ। ਜਾਣਕਾਰੀ ਮੁਤਾਬਿਕ ਬਜੁਰਗ ਟੀਕਾ ਲਗਵਾਉਣ ਲਈ ਟੀਕਾਕਰਨ ਕੇਂਦਰ ਵਿਖੇ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਨੇ ਦਮ ਤੋੜ ਦਿੱਤਾ । ਹਰੀਸ਼ ਪੱਛਮ ਦੇ ਨਲਾਸੋਪਾਰਾ ਦੇ ਇਕ ਕੇਂਦਰ ਵਿਚ ਟੀਕਾ ਲਗਵਾਉਣ ਗਿਆ ਸੀ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਹ ਕੇਸ 12 ਮਾਰਚ ਯਾਨੀ ਸ਼ੁੱਕਰਵਾਰ ਦਾ ਹੈ।

Share this Article
Leave a comment