ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵੱਧ ਰਹੇ ਪ੍ਰਕੋਪ ਦੇ ਕਾਰਨ ਪੂਰੇ ਦੇਸ਼ ਵਿੱਚ ਲਾਕ ਡਾਊਨ ਕੀਤਾ ਗਿਆ ਹੈ। ਇਸ ਦੌਰਾਨ ਦਿੱਲੀ ਤੋਂ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਿਕ ਦਿੱਲੀ ਦੇ ਵਸੰਤ ਕੁੰਜ ਦੇ ਰਹਿਣ ਵਾਲੇ ਇਕ ਲੜਕੇ ਨੇ ਆਪਣੇ ਪਿਤਾ ਖਿਲਾਫ ਇਹ ਕਹਿੰਦੇ ਹੋਏ ਕੇਸ ਦਰਜ ਕਰਵਾਇਆ ਹੈ ਕਿ ਮੇਰੇ ਪਿਤਾ ਲਾਕ ਡਾਊਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਉਸ ਲੜਕੇ ਨੇ ਐਫ ਆਈ ਆਰ ਵਿਚ ਕਿਹਾ ਕਿ ਉਹ ਸਮਝਾ ਰਿਹੇ ਹਨ ਇਸ ਦੇ ਬਾਵਜੂਦ ਵੀ ਉਹ ਮੰਨ ਨਹੀਂ ਰਹੇ।
ਦੱਸ ਦੇਈਏ ਕਿ ਦਿੱਲੀ ਵਿਚ ਕੋਰੋਨਾਵਾਇਰਸ ਦੇ ਮਰੀਜ਼ ਦਿਨੋ-ਦਿਨ ਵਧ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਸਰਗਰਮ ਲੋਕਾਂ ਦੀ ਗਿਣਤੀ 219 ਹੋ ਗਈ ਹੈ। ਜਦੋ ਕਿ ਭਾਰਤ ਵਿੱਚ, ਇਸ ਦੇ ਮਰੀਜ਼ਾਂ ਦੀ ਗਿਣਤੀ 2300 ਨੂੰ ਪਾਰ ਕਰ ਗਈ ਹੈ, ਅਤੇ 56 ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਕੋਰੋਨਾ ਵਾਇਰਸ :ਪਿਤਾ ਨੇ ਕੀਤੀ ਲਾਕ ਡਾਊਨ ਦੀ ਉਲੰਘਣਾ ਤਾਂ ਪੁੱਤ ਨੇ ਕਰਵਾਇਆ ਕੇਸ ਦਰਜ!
Leave a Comment
Leave a Comment