ਸੂਬੇ ‘ਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਜਲੰਧਰ ‘ਚ 56, ਸੰਗਰੂਰ 32, ਅੰਮ੍ਰਿਤਸਰ ‘ਚ 26  ਹੋਰ ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਮਹਾਂਨਗਰ ਜਲੰਧਰ ‘ਚ ਅੱਜ ਕੋਰੋਨਾ ਦੇ 56 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਹਿਰ ‘ਚ ਹੁਣ ਤੱਕ 56 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਸਿਹਤ ਮਹਿਕਮੇ ਅਨੁਸਾਰ ਜ਼ਿਲ੍ਹੇ ‘ਚ ਇਸ ਸਮੇਂ 474 ਸਰਗਰਮ ਮਾਮਲੇ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 2283 ਹੋ ਗਈ ਹੈ।

ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ‘ਚ ਵੀ ਕੋਰੋਨਾ ਕਹਿਰ ਢਾਅ ਰਿਹਾ ਹੈ। ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ 32 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 1057 ਹੋ ਗਈ ਹੈ।

ਜਿਲ੍ਹਾ ਅੰਮ੍ਰਿਤਸਰ ‘ਚ ਅੱਜ ਕੋਵਿਡ-19 ਦੇ 26 ਨਵੇਂ ਪਾਜੀਟਿਵ ਕੇਸ ਸਾਹਮਣੇ ਆਏ ਤੇ ਇਸ ਤੋਂ ਇਲਾਵਾ ਦੋ ਹੋਰ ਮਰੀਜ਼ਾਂ ਦੀ ਕੋਰੋਨਾ ਕਾਰਨ ਜਾਨ ਚਲੀ ਗਈ। ਜਿਲ੍ਹਾ ਅੰਮ੍ਰਿਤਸਰ ਵਿਖੇ ਕੋਰੋਨਾ ਦੇ 1844 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 1256 ਸਿਹਤਯਾਬ ਹੋ ਚੁੱਕੇ ਹਨ ਤੇ76 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਅੱਜ ਜਿਹੜੇ 26 ਪਾਜੀਟਿਵ ਕੇਸ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਜ਼ਿਆਦਾ ਪੁਲਿਸ ਦੇ ਮੁਲਾਜ਼ਮ ਹਨ।

ਫ਼ਾਜ਼ਿਲਕਾ ਜ਼ਿਲ੍ਹੇ ਅੱਜ ਕੋਰੋਨਾ ਦੇ 18 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਸਿੱਖਿਆ ਵਿਭਾਗ ਫ਼ਾਜ਼ਿਲਕਾ ਦੇ ਡੀ.ਈ.ਓ. ਦਫ਼ਤਰ ਦਾ ਮੁਲਾਜ਼ਮ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ.ਅਨੀਤਾ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਆਏ ਨਵੇਂ ਕੋਰੋਨਾ ਪਾਜ਼ੀਟਿਵ ਮਾਮਲਿਆਂ ਵਿਚ ਫ਼ਾਜ਼ਿਲਕਾ ਦੇ 5 ਕੇਸ, ਆਦਰਸ਼ ਨਗਰ-1, ਵਿਜੈ ਕਾਲੋਨੀ-2, ਸ਼ਕਤੀ ਨਗਰ- 1, ਡੀ.ਈ.ਓ. ਦਫ਼ਤਰ ਚ- 1 ਕੇਸ, ਅਬੋਹਰ ਦੇ 3 ਕੇਸ, ਦੁਰਗਾ ਕਾਲੋਨੀ-1, ਕੰਧਵਾਲਾ ਰੋਡ -1 ਕੇਸ ਅਤੇ ਸੰਤ ਨਗਰ- 1 ਕੇਸ ਅਤੇ ਜਲਾਲਾਬਾਦ ਦੇ 4 ਕੇਸ ਗਣੇਸ਼ ਨਗਰ- 1ਕੇਸ, ਦਸਮੇਸ਼ ਨਗਰ- 1ਕੇਸ, ਪਿੰਡ ਮੋਕਮ ਅਰਾਈਆਂ – 1 ਕੇਸ ਆਦਿ ਤੋਂ ਇਲਾਵਾ ਢਾਣੀ ਲਾਹੌਰੀਆ ਦੇ 2 ਕੇਸ, ਪਿੰਡ ਘੁਰਕਾਂ ਦੇ 2 ਕੇਸ, 1 ਕੇਸ ਡਬਵਾਲਾ ਬਲਾਕ ਤੋਂ ਅਤੇ 1 ਕੇਸ ਗੋਲੂ ਕਾ ਮੋੜ ਤੋਂ ਸਾਹਮਣੇ ਆਇਆ ਹੈ।

- Advertisement -

 

Share this Article
Leave a comment