ਸਾਵਧਾਨ ! ਇਲਾਜ਼ ਦੌਰਾਨ ਖਰੜ ਸਿਵਲ ਹਸਪਤਾਲ ਚੋ ਫਰਾਰ ਹੋਇਆ ਕੋਰੋਨਾ ਪੌਜ਼ਟਿਵ ਮਰੀਜ਼

TeamGlobalPunjab
1 Min Read

ਖਰੜ : ਇਕ ਪਾਸੇ ਜਿਥੇ ਸਰਕਾਰ ਹਰ ਦਿਨ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕਰ ਰਹੀ ਹੈ ਉਥੇ ਹੀ ਕੁਝ ਲਾਪਰਵਾਹ ਲੋਕ ਸਰਕਾਰ ਦਾ ਸਾਥ ਦੇਣ ਨੂੰ ਤਿਆਰ ਨਹੀਂ ਦਿਖਾਈ ਦੇ ਰਹੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਓਂਕਿ ਪਤਾ ਲਗਾ ਹੈ ਕਿ ਖਰੜ ਦੇ ਸਰਕਾਰੀ ਹਸਪਤਾਲ ਵਿਚੋਂ ਜ਼ੇਰੇ ਇਲਾਜ ਇਕ ਕੋਰੋਨਾ ਪੌਜ਼ਟਿਵ ਮਰੀਜ਼ ਫਰਾਰ ਹੋ ਗਿਆ ਹੈ ।ਜਾਣਕਾਰੀ ਮੁਤਾਬਿਕ ਉਸ ਦਾ ਇਥੋਂ ਦੇ ਸਿਵਲ ਹਸਪਤਾਲ ਵਿਚ ਇਲਾਜ਼ ਚਾਲ ਰਿਹਾ ਸੀ ਅਤੇ ਉਹ ਕੋਰੋਨਾ ਪੌਜ਼ਟਿਵ ਸੀ ।


ਦੱਸ ਦੇਈਏ ਕਿ ਇਸ ਸੰਬੰਧੀ ਸਥਾਨਕ ਐਸਐਚਓ ਵਲੋਂ ਵੀ ਜਾਣਕਾਰੀ ਦੇਣ ਲਈ ਬੇਨਤੀ ਕੀਤੀ ਗਈ ਹੈ । ਇਸ ਲਈ ਬਾਕਾਇਦਾ ਤੋਂ ਤੇ ਉਨ੍ਹਾਂ ਵਲੋਂ ਆਪਣਾ ਨੰਬਰ ਵੀ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਇਸ ਵਿਅਕਤੀ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾ ਉਹ 9115516038 ਅਤੇ 9115516041 ਇਨ੍ਹਾਂ ਨੰਬਰਾਂ ਤੇ ਦੱਸ ਸਕਦਾ ਹੈ ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਇਕ ਹੀ ਦਿਨ ਵਿਚ 20 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਸੂਬੇ ਵਿਚ ਕੁਲ ਪੀੜਤ ਲੋਕਾਂ ਦੀ ਗਿਣਤੀ 99 ਹੋ ਗਈ ਸੀ ਤੇ ਅੱਜ ਦੋ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਹ ਅੰਕੜਾ ਵਧ ਕੇ 101 ਹੋ ਗਿਆ ਹੈ। ਹੁਣ ਤਕ ਅੱਠ ਇਨਫੈਕਟਿਡ ਲੋਕਾਂ ਦੀ ਮੌਤ ਹੋ ਚੁੱਕੀ ਹੈ।

Share This Article
Leave a Comment