ਕੋਰੋਨਾ ਪੀੜਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਵਿਗੜੀ ਸਿਹਤ, ਦਿੱਲੀ ਏਮਜ਼ ਕੀਤਾ ਰੈਫਰ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ ਉਹਨਾਂ ਦੇ ਸੰਪਰਕ ‘ਚ ਆਉਣ ਨਾਲ ਪਰਿਵਾਰ ਦੇ ਚਾਰ ਹੋਰ ਮੈਂਬਰਾਂ ਦੀ ਰਿਪੋਰਟ ਵੀ ਪਾਜ਼ਿਟਿਵ ਪਾਈ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਹਰੀਸ਼ ਰਾਵਤ ਦਾ ਬੁਖਾਰ ਲਾਗਤਾਰ ਵੱਧ ਰਿਹਾ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਏਮਜ਼ ਰੈਫਰ ਕੀਤਾ ਗਿਆ। ਹਰੀਸ਼ ਰਾਵਤ ਦੇ ਕੁੱਝ ਟੈਸਟ ਕਰਨ ਲਈ ਉਹਨਾਂ ਨੂੰ ਦੂਨ ਹਸਪਤਾਲ ‘ਚ ਦਾਖਲ ਕੀਤਾ ਹੋਇਆ ਸੀ। ਪਰ ਉੱਥੇ ਉਹਨਾਂ ਦੀ ਵਿਗੜ ਰਹੀ ਸਿਹਤ ਨੂੰ ਦੇਖਦੇ ਦਿੱਲੀ ਰੈਫਰ ਕਰ ਦਿੱਤਾ ਗਿਆ।

ਹਰੀਸ਼ ਰਾਵਤ ਨੇ ਕੋਰੋਨਾ ਪੀੜਤ ਹੋਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਹਰੀਸ਼ ਰਾਵਤ ਨੇ ਆਪਣੇ ਟਵੀਟ ‘ਚ ਲਿਖਿਆ ਕਿ – ਕੋਰੋਨਾ ਪਹਿਲਵਾਨ ਨੇ ਮੈਨੂੰ ਜਕੜ ਲਿਆ ਹੈ। ਦੁਪਹਿਰ ਬਾਅਦ ਮੈਂ ਆਪਣੀ ਪਤਨੀ, ਪੁੱਤਰ, ਸੁਮਿਤ ਰਾਵਤ, ਪੂਰਨ ਰਾਵਤ ਇਹਨਾਂ ਸਾਰਿਆਂ ਦਾ ਕੋਰੋਨਾ ਟੈਸਟ ਕਰਵਾਉਣ ਦਾ ਫੈਸਲਾ ਲਿਆ। ਮੈਂ ਉਦੋਂ ਵੀ ਆਪਣਾ ਟੈਸਟ ਕਰਵਾਉਣ ਤੋਂ ਹਿਚਕਿਚਾ ਰਿਹਾ ਸੀ। ਫਿਰ ਮੈਨੂੰ ਲੱਗਿਆ ਕਿ ਕੋਰੋਨਾ ਟੈਸਟ ਕਰਵਾ ਲੈਣਾ ਚਾਹੀਦਾ, ਜਿਸ ਤੋਂ ਬਾਅਦ ਮੇਰੀ ਰਿਪੋਰਟ ਵੀ ਪਾਜ਼ਿਟਿਵ ਆਈ। ਹਰੀਸ਼ ਰਾਵਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜਾ ਵੀ ਉਹਨਾਂ ਦੇ ਸੰਪਰਕ ਵਿੱਚ ਆਇਆ ਹੈ, ਉਹ ਆਪਣੀ ਜਾਂਚ ਜ਼ਰੂਰ ਕਰਵਾਉਣ।

Share This Article
Leave a Comment