ਪਟਿਆਲਾ: ਕੋਵਿਡ -19 ਦੇ ਪ੍ਰਬੰਧਾਂ ਨੂੰ ਲੈ ਕੇ ਇਕ ਵਾਰ ਮੁੜ ਤੋਂ ਪਟਿਆਲਾ ਦਾ ਸਰਕਾਰੀ ਰਜਿੰਦਰਾ ਹਸਪਤਾਲ ਵਿਵਾਦਾਂ ਵਿੱਚ ਘਿਰ ਗਿਆ ਹੈ। ਕੋਰੋਨਾ ਵਾਇਰਸ ਪੀੜਤ ਇਕ ਮਹਿਲਾ ਦੀ ਲਾਸ਼ ਜੋ ਲਗਭਗ ਦੋ ਘੰਟੇ ਹਸਪਤਾਲ ਦੀਆਂ ਪੌੜੀਆਂ ‘ਤੇ ਹੀ ਪਈ ਰਹੀ। ਹਸਪਤਾਲ ਦੇ ਕਿਸੇ ਵੀ ਸਟਾਫ਼ ਨੇ ਮਹਿਲਾ ਦੀ ਲਾਸ਼ ਨੂੰ ਦੋ ਘੰਟੇ ਨਹੀਂ ਚੁੱਕਿਆ।
ਮਹਿਲਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਇਹ ਮਹਿਲਾ ਮਰੀਜ਼ ਪਿਛਲੇ ਦੋ ਘੰਟੇ ਤੋਂ ਮ੍ਰਿਤਕ ਹਾਲਤ ਵਿੱਚ ਪੌੜੀਆਂ ‘ਤੇ ਪਈ ਹੋਈ ਹੈ ਅਤੇ ਇਸ ਨੂੰ ਕਿਸੇ ਨੇ ਵੀ ਚੁੱਕਣ ਦੀ ਹਿੰਮਤ ਨਹੀਂ ਕੀਤੀ ਤੇ ਨਾ ਹੀ ਕੋਈ ਇਸ ਦੇ ਨੇੜੇ ਆ ਰਿਹਾ ਹੈ।
ਇਹ ਘਟਨਾ ਸ਼ਨੀਵਾਰ ਦੀ ਹੈ, ਉਕਤ ਮਹਿਲਾ ਨੂੰ ਸਾਹ ਲੈਣ ਵਿਚ ਕਾਫੀ ਦਿੱਕਤ ਆ ਰਹੀ ਸੀ। ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਇੱਥੇ ਇਲਾਜ ਦੌਰਾਨ ਇਸ ਨੂੰ ਕੋਵਿਡ ਵਾਰਡ ਵਿੱਚ ਭਰਤੀ ਕੀਤਾ ਹੋਇਆ ਸੀ। ਮੌਤ ਹੋਣ ਤੋਂ ਬਾਅਦ ਮਹਿਲਾ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਸੀ।