ਜਲੰਧਰ ‘ਚ ਕੋਰੋਨਾ ਦਾ ਤਾਂਡਵ, 192 ਹੋਰ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ 1 ਦੀ ਮੌਤ 

TeamGlobalPunjab
1 Min Read

ਜਲੰਧਰ : ਜਲੰਧਰ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਅੱਜ ਜਲੰਧਰ ‘ਚ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਸ਼ਹਿਰ ‘ਚ ਅੱਜ ਦੁਪਹਿਰ ਤੱਕ 192 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ 1 ਮਰੀਜ਼ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

ਅੱਜ ਸਵੇਰੇ ਜ਼ਿਲ੍ਹੇ ‘ਚ 60 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਹੁਣ ਦੁਪਿਹਰ ਤੋਂ ਬਾਅਦ 132 ਹੋਰ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਜ਼ਿਲ੍ਹੇ ‘ਚ ਕੋੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਵੱਧ ਕੇ 4582 ਹੋ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਸ਼ਹਿਰ ‘ਚ ਕੋਰੋਨਾ ਦੇ 263 ਮਾਮਲੇ ਸਾਹਮਣੇ ਆਏ ਸਨ।

ਜ਼ਿਲ੍ਹੇ ‘ਚ ਹੁਣ ਤੱਕ 57,062  ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ। ਜਿਸ ‘ਚੋਂ 51,393 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4582 ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਦ ਕਿ 2,762 ਲੋਕਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸ਼ਹਿਰ ‘ਚ ਅਜੇ ਵੀ ਕੋਰੋਨਾ ਦੇ 1,515 ਮਾਮਲੇ ਸਰਗਰਮ ਹਨ ਅਤੇ 114 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।

Share This Article
Leave a Comment