ਲੰਦਨ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੀ ਦੁਨੀਆ ਨੂੰ ਬਹੁਤ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮਹਾਂਮਾਰੀ ਦੀ ਮਾਰ ਕਾਰਨ ਆਮ ਲੋਕਾਂ ਦੇ ਨਾਲ-ਨਾਲ ਅਰਥਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਜਿਸ ਦਾ ਇੱਕ ਵੱਡਾ ਅਸਰ ਦੁਨੀਆ ਦੀਆਂ ਸਾਰੀਆਂ ਹਵਾਈ ਏਅਰਲਾਇਨਜ਼ ‘ਤੇ ਵੀ ਪਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬ੍ਰਿਟਿਸ਼ ਏਅਰਵੇਜ਼ ਕੋਰੋਨਾ ਸੰਕਟ ਦੇ ਚੱਲਦਿਆਂ ਆਪਣੇ 28,000 ਕਰਮਚਾਰੀਆਂ ਨੂੰ ਅਸਥਾਈ ਤੌਰ ‘ਤੇ ਹਟਾਉਣ ਦਾ ਫੈਸਲਾ ਲੈਣ ਜਾ ਰਹੀ ਹੈ। ਦੱਸ ਦਈਏ ਕਿ ਇਹ ਬ੍ਰਿਟਿਸ਼ ਏਅਰਵੇਜ਼ ਦੇ ਕੁਲ ਸਟਾਫ ਦਾ 60 ਪ੍ਰਤੀਸ਼ਤ ਹੈ। ਟਰੇਡ ਯੂਨੀਅਨ ਯੂਨਾਈਟਿਡ ਨੇ ਬੀਤੇ ਵੀਰਵਾਰ ਇਸ ਦੀ ਦੀ ਘੋਸ਼ਣਾ ਕੀਤੀ ਹੈ। ਯੂਨਾਇਟ ਯੂਨੀਅਨ ਬ੍ਰਿਟਿਸ਼ ਏਅਰਵੇਜ਼ ਦੇ ਹਜ਼ਾਰਾਂ ਕਰਮਚਾਰੀਆਂ ਦੀ ਪ੍ਰਤੀਨਿਧਤਾ ਕਰਦਾ ਹੈ। ਯੂਨਾਇਟ ਯੂਨੀਅਨ ਨੇ ਕਿਹਾ ਕਿ ਉਸ ਨੇ ਸਰਕਾਰ ਦੇ ਵਪਾਰਕ ਸਮਰਥਨ ਪ੍ਰੋਗਰਾਮ ਤਹਿਤ ਬ੍ਰਿਟਿਸ਼ ਏਅਰਵੇਜ਼ ਦੇ ਲਗਭਗ 28,000 ਕਰਮਚਾਰੀਆਂ ਦਾ ਇਸਤੇਮਾਲ ਕਰਨ ਲਈ ਸਰਕਾਰ ਨਾਲ ਸਮਝੋਤਾ ਕੀਤਾ ਸੀ, ਜਿਸ ਵਿੱਚ 80 ਪ੍ਰਤੀਸ਼ਤ ਤਨਖਾਹ ਦੀ ਗਾਰੰਟੀ ਦਿੱਤੀ ਗਈ ਸੀ।
ਬ੍ਰਿਟਿਸ਼ ਏਅਰਵੇਜ਼ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਉਹ ਬ੍ਰਿਟੇਨ ਦੇ ਦੂਜੇ ਸਭ ਤੋਂ ਵੱਡੇ ਗੈਟਵਿਕ ਹਵਾਈ ਅੱਡੇ ਤੋਂ ਅਸਥਾਈ ਤੌਰ ‘ਤੇ ਉਡਾਣਾਂ ਨੂੰ ਮੁਅੱਤਲ ਕਰ ਰਹੀ ਹੈ। ਏਅਰ ਲਾਈਨਜ਼ ਨੇ ਕੋਰੋਨਾ ਸੰਕਟ ਦੇ ਸਮੇਂ ਆਪਣੇ 330 ਵੱਡੇ ਜਹਾਜ਼ਾਂ ਦੀ ਸੇਵਾ ਨੂੰ ਬੰਦ ਕਰ ਦਿੱਤਾ ਹੈ। ਜਿਸਦਾ ਸਿੱਧਾ ਅਸਰ ਗੈਟਵਿਕ ਅਤੇ ਲੰਡਨ ਹਵਾਈ ਅੱਡੇ ਦੇ ਸਾਰੇ ਕਰਮਚਾਰੀਆਂ’ ਤੇ ਪਏਗਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਲ ਸੈਂਟਰ ਦੇ ਕਰਮਚਾਰੀਆਂ ਅਤੇ ਨਾਨ-ਲਾਇਵ ਆਪਰੇਟਿਵ ਨੂੰ ਮੁਅੱਤਲ ਨਹੀਂ ਕੀਤਾ ਜਾ ਰਿਹਾ ਹੈ ਅਤੇ ਯੂਨੀਅਨ ਦੀ ਗੱਲਬਾਤ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਤਨਖਾਹ ਦਿੱਤੀ ਜਾਏਗੀ।