ਕੋਰੋਨਾ ਧਮਾਕਾ : ਸ੍ਰੀ ਮੁਕਤਸਰ ਸਾਹਿਬ ‘ਚ 6 ਅਤੇ ਬਠਿੰਡਾ ‘ਚ 3 ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

TeamGlobalPunjab
2 Min Read

ਚੰਡੀਗੜ੍ਹ : ਸੂਬੇ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ‘ਚ ਹੀ ਅੱਜ ਸ੍ਰੀ ਮੁਕਤਸਰ ਸਾਹਿਬ ‘ਚ 6 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਵੱਧ ਕੇ 79 ਹੋ ਗਿਆ ਹੈ। ਸਿਹਤ ਵਿਭਾਗ ਤੋਂ ਪ੍ਰਾਪਤ ਸੂਚਨਾ ਅਨੁਸਾਰ, ਚਾਰ ਪਰਿਵਾਰਕ ਮੈਂਬਰ ਅਬੋਹਰ ਦੇ ਵਾਰਡ ਨੰਬਰ 18 ਅਤੇ 2 ਪਰਿਵਾਰਕ ਮੈਂਬਰ ਭੁੱਲਰ ਕਾਲੋਨੀ ਨਾਲ ਸਬੰਧਿਤ ਹਨ। ਇਨ੍ਹਾਂ ਨਵੇਂ ਮਰੀਜ਼ਾਂ ‘ਚ 2 ਪੁਰਸ਼, 2 ਔਰਤਾਂ ਅਤੇ 2 ਬੱਚੇ ਸ਼ਾਮਲ ਹਨ।

ਸਿਵਲ ਸਰਜਨ ਡਾ. ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਕੋਵਿਡ-19 ਹਸਪਤਾਲ ‘ਚ ਕੋਰੋਨਾ ਮਰੀਜ਼ਾਂ ਦੇ ਇਲਾਜ ‘ਚ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ। ਜਿਸ ਸਦਕਾ ਹੁਣ ਤੱਕ 72 ਕੋਰੋਨਾ ਪੀੜਤਾਂ ਨੂੰ ਠੀਕ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਜਿਲ੍ਹੇ ‘ਚ ਅਜੇ ਵੀ 7 ਐਕਟਿਵ ਮਾਮਲੇ ਹਨ।

ਇਸ ਦੇ ਨਾਲ ਹੀ ਜ਼ਿਲ੍ਹਾ ਬਠਿੰਡਾ ‘ਚ ਅੱਜ ਕੋਰੋਨਾ ਦੇ 3 ਹੋਰ ਨਵੇਂ ਮਾਹਮਣੇ ਆਏ ਹਨ। ਇਹ ਤਿੰਨੋਂ ਦੂਜੇ ਰਾਜਾਂ ਤੋਂ ਆਏ ਸਨ ਅਤੇ ਆਪਣੇ ਘਰਾਂ ਅੰਦਰ ਕੁਆਰੰਟੀਨ ਸਨ। ਪਾਜ਼ੀਟਿਵ ਆਈ ਇਕ ਔਰਤ ਗੋਨਿਆਣਾ ਮੰਡੀ ਅਤੇ ਇਕ-ਇਕ ਵਿਅਕਤੀ ਬਠਿੰਡਾ ਤੇ ਭਗਤਾ ਭਾਈ ਕਾ ਨਾਲ ਸਬੰਧਿਤ ਹੈ।

ਸੂਬੇ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਬੀਤੇ ਦਿਨ ਸੂਬੇ ‘ਚ ਕੋਰੋਨਾ ਦੇ 118 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 5 ਮੌਤਾਂ ਹੋਈਆਂ ਹਨ। ਸਭ ਤੋਂ ਵੱਧ 39 ਮਾਮਲੇ ਅੰਮ੍ਰਿਤਸਰ ‘ਚ ਤੇ 21 ਲੁਧਿਆਣਾ ‘ਚ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਮੀਡੀਆ ਬੁਲਟਿਨ ਮੁਤਾਬਕ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3615 ਹੋ ਗਈ ਹੈ। ਉੱਥੇ ਹੀ ਸੂਬੇ ਵਿੱਚ ਹੁਣ ਤੱਕ 2570 ਵਿਅਕਤੀ ਠੀਕ ਹੋ ਚੁੱਕੇ ਹਨ।

Share This Article
Leave a Comment