ਜਲੰਧਰ : ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ‘ਚ ਹੀ ਅੱਜ ਸਵੇਰੇ ਜਲੰਧਰ ‘ਚ ਕੋਰੋਨਾ ਦੇ 10 ਹੋਰ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 265 ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਿਅਕਤੀ ਡਿਫੈਂਸ ਕਾਲੋਨੀ ‘ਚ ਰਹਿੰਦੇ ਇੱਕ ਸੈਨੇਟਰੀ ਕਾਰੋਬਾਰੀ ਦੇ ਸੰਪਰਕ ‘ਚ ਆਏ ਸਨ ਜਿਹੜਾ ਕੁਝ ਦਿਨ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਸੀ। ਅੱਜ ਮਿਲੇ ਮਾਮਲਿਆਂ ‘ਚੋਂ 2 ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਹਨ। ਜਿਸ ਕਾਰਨ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ‘ਚ ਕੋਰੋਨਾ ਪੀੜਤਾਂ ਦੀ ਗਿਣਤੀ 263 ਮੰਨੀ ਗਈ ਹੈ।
ਦੱਸ ਦਈਏ ਕਿ ਜਲੰਧਰ ਤੋਂ ਇਲਾਵਾ ਸੰਗਰੂਰ ‘ਚ ਵੀ ਅੱਜ ਸਵੇਰੇ ਕੋਰੋਨਾ ਦੇ 3 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ ਪਠਾਨਕੋਟ ਦੇ ਕੋਰੋਨਾ ਪੀੜਤ ਮਰੀਜ਼ ਨੇ ਅੰਮ੍ਰਿਤਸਰ ਦੇ ਹਸਪਤਾਲ ‘ਚ ਦਮ ਤੋੜ ਦਿੱਤਾ। ਜਿਸ ਨਾਲ ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਗਿਣਤੀ 47 ਹੋ ਗਈ ਅਤੇ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 2300 ਤੋਂ ਪਾਰ ਹੋ ਗਿਆ ਹੈ।ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ‘ਚ 401, ਜਲੰਧਰ ‘ਚ 265, ਮੋਹਾਲੀ ‘ਚ 116, ਪਟਿਆਲਾ ‘ਚ 126, ਲੁਧਿਆਣਾ, 205, ਪਠਾਨਕੋਟ ‘ਚ 60, ਨਵਾਂਸ਼ਹਿਰ ‘ਚ 110, ਤਰਨਤਾਰਨ, 167, ਕਪੂਰਥਲਾ ‘ਚ 36, ਮਾਨਸਾ ‘ਚ 32, ਹੁਸ਼ਿਆਰਪੁਰ ‘ਚ 129, ਫਰੀਦਕੋਟ ‘ਚ 62, ਸੰਗਰੂਰ ‘ਚ 103, ਮੁਕਤਸਰ ‘ਚ 67, ਗੁਰਦਾਸਪੁਰ ‘ਚ 141, ਮੋਗਾ ‘ਚ 61, ਬਰਨਾਲਾ ‘ਚ 24, ਫਤਿਹਗੜ੍ਹ ਸਾਹਿਬ ‘ਚ 58, ਫਾਜ਼ਿਲਕਾ ‘ਚ 46, ਬਠਿੰਡਾ ‘ਚ 45, ਰੋਪੜ ‘ਚ 70 ਅਤੇ ਫਿਰੋਜ਼ਪੁਰ ‘ਚ 46 ਕੋਰੋਨਾ ਪਾਜ਼ੀਟਿਵ ਕੇਸ਼ਾਂ ਦੀ ਪੁਸ਼ਟੀ ਹੋਈ ਹੈ।