ਕੋੋਰੋਨਾ ਅਟੈਕ : ਫਤਿਹਗੜ੍ਹ ਸਾਹਿਬ ‘ਚ ਕੋਰੋਨਾ ਦੇ 9 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 57

TeamGlobalPunjab
2 Min Read

ਫ਼ਤਿਹਗੜ੍ਹ ਸਾਹਿਬ : ਕੋਰੋਨਾ ਮਹਾਮਾਰੀ ਕਾਰਨ ਪੰਜਾਬ ‘ਚ ਸਥਿਤੀ ਗੰਭੀਰ ਬਣਦੀ ਜਾ ਰਹੀ ਹੈ। ਹਰ ਰੋਜ਼ ਸੂਬੇ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕੋਰੋਨਾ ਸੰਕਰਮਿਤ ਮਰੀਜ਼ ਮਿਲਣ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸ ‘ਚ ਹੀ ਹੁਣ ਸੂਬੇ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ‘ਚ ਅੱਜ 9 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਨਾਲ ਜ਼ਿਲ੍ਹੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 57 ਤੱਕ ਪਹੁੰਚ ਗਿਆ ਹੈ।

ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਐਨ. ਕੇ. ਅਗਰਵਾਲ ਨੇ ਦੱਸਿਆ ਕਿ ਇਨ੍ਹਾਂ ਜ਼ਿਲ੍ਹੇ ‘ਚ ਅੱਜ ਕੋਰੋਨਾ ਦੇ 9 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ‘ਚੋਂ 4 ਬਹਿਰਾਮ ਪੁਰ, 1 ਕੋਟਲਾ ਅਤੇ 1 ਫ਼ਤਿਹਗੜ੍ਹ ਸਾਹਿਬ ਦਾ ਪੁਲੀਸ ਮੁਲਾਜ਼ਮ ਸ਼ਾਮਲ ਹੈ। ਇਸ ਤੋਂ ਇਲਾਵਾ 3 ਕੇਸ਼ ਖਮਾਣੋਂ ਤੋਂ ਸਾਹਮਣੇ ਆਏ ਹਨ ਜਿਨ੍ਹਾਂ ‘ਚ ਦੋ ਲੜਕੀਆਂ ਕ੍ਰਮਵਾਰ 9 ਅਤੇ 12 ਸਾਲ ਅਤੇ ਇੱਕ 68 ਸਾਲਾ ਬਜ਼ੁਰਗ ਸ਼ਾਮਲ ਹੈ। ਇਹ ਸਾਰੇ ਲੋਕ ਪਹਿਲਾਂ ਮਿਲੇ ਕੋਰੋਨਾ ਪਾਜ਼ੀਟਿਵ ਕੇਸਾਂ ਦੇ ਸੰਪਰਕ ‘ਚ ਸਨ।

ਦਸ ਦੇਈਏ ਕਿ ਇਸ ਤੋਂ ਇਲਾਵਾ ਅੱਜ ਇਹ ਗੁਰਦਾਸਪੁਰ (6), ਜਲੰਧਰ (13), ਤਰਨਤਾਰਨ (1), ਫਤਹਿਗੜ੍ਹ ਸਾਹਿਬ (11), ਮੋਗਾ (2),ਫਾਜਿਲਕਾ(1), ਮਾਨਸਾ (12), ਪਟਿਆਲਾ (1), ਫਰੀਦਕੋਟ (1), ਲੁਧਿਆਣਾ (2), ਰੋਪੜ (1), ਹੁਸ਼ਿਆਰਪੁਰ (1), ਅੰਮ੍ਰਿਤਸਰ (1), ਅਤੇ ਫਿਰੋਜ਼ਪੁਰ (1) ਤੋਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸੂਬੇ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ 1877 ਤੱਕ ਪਹੁੰਚ ਗਿਆ ਹੈ।

Share This Article
Leave a Comment