ਕੋਰੋਨਾ ਅਟੈਕ : ਚੰਡੀਗੜ੍ਹ ‘ਚ ਕੋਰੋਨਾ ਦੇ 8 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ

TeamGlobalPunjab
1 Min Read

ਚੰਡੀਗੜ੍ਹ : ਯੂਟੀ ਚੰਡੀਗੜ੍ਹ ‘ਚ ਕੋਰੋਨਾ ਦਾ ਅਟੈਕ ਲਗਾਤਾਰ ਜਾਰੀ ਹੈ। ਬੀਤੇ ਸ਼ਨੀਵਾਰ ਯੂਟੀ ‘ਚ ਕੋਰੋਨਾ ਦੇ 8 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਚੰਡੀਗੜ੍ਹ ‘ਚ ਕੋਰੋਨਾ ਦੇ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 233 ਹੋ ਗਈ ਹੈ। ਨਵੇਂ ਮਿਲੇ ਮਾਮਲਿਆਂ ‘ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਯੂਟੀ ‘ਚ ਇਸ ਸਮੇਂ  ਕੋਰੋਨਾ ਦੇ 51 ਐਕਟਿਵ ਕੇਸ ਹਨ।

ਬੀਤੇ ਦਿਨ ਸ਼ਹਿਰ ਦੇ ਰੇਡ ਜ਼ੋਨ ਬਾਪੂਧਾਨ ਕਲੋਨੀ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ‘ਚ ਦੋ ਮਰੀਜ਼ ਇਕੋ ਪਰਿਵਾਰ ਦੇ ਅਤੇ ਇੱਕ ਹੋਰ ਹੈ। ਸ਼ੁੱਕਰਵਾਰ ਨੂੰ ਵਿਭਾਗ ਨੇ ਕੋਰੋਨਾ ਸੈਂਪਲ ਕਲੇਕਸ਼ਨ ਸੈਂਟਰ ਤੋਂ 58 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਸਨ। ਜਿਨ੍ਹਾਂ ‘ਚੋਂ 31 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ ਅਤੇ ਤਿੰਨ ਪਾਜ਼ਿਟਿਵ ਮਿਲੇ ਸਨ। ਬਾਕੀ ਬਚੇ 24 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਬਾਪੂਧਾਮ ਕਲੋਨੀ ਵਿੱਚ ਸ਼ੁੱਕਰਵਾਰ ਨੂੰ ਇੱਕ 35 ਸਾਲਾ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ।

Share this Article
Leave a comment