ਜ਼ਮੀਨ ਨੂੰ ਲੈ ਕੇ ਹੋਏ ਵਿਵਾਦ ਦੀ ਸੂਚਨਾ ‘ਤੇ ਪਹੁੰਚੀ ਪੁਲਿਸ ‘ਤੇ ਫਾਇਰਿੰਗ, ਹੈੱਡ ਕਾਂਸਟੇਬਲ ਦੀ ਮੌਤ

TeamGlobalPunjab
2 Min Read

ਮੋਗਾ: ਜ਼ਮੀਨ ਨੂੰ ਲੈ ਕੇ ਹੋਈ ਲੜਾਈ ਦੀ ਸੂਚਨਾ ਤੋਂ ਬਾਅਦ ਪਹੁੰਚੀ ਪੁਲਿਸ ਟੀਮ ‘ਤੇ ਕੁਝ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਜਿਸ ‘ਚ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਉੱਥੇ ਹੀ ਇੱਕ ਏਐਸਆਈ ਅਤੇ ਹੈਡ ਕਾਂਸਟੇਬਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ।

ਇਹ ਘਟਨਾ ਦੇਰ ਰਾਤ ਦੀ ਹੈ ਜ਼ਮੀਨ ਵਿਵਾਦ ਨੂੰ ਲੈ ਕੇ ਦੋ ਪੱਖਾਂ ਵਿੱਚ ਲੜਾਈ ਹੋ ਗਈ। ਵਿਵਾਦ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ‘ਤੇ ਇੱਕ ਪੱਖ ਦੇ ਲੋਕਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਜਿਸ ‘ਚ ਇੱਕ 45 ਸਾਲ ਦੇ ਜਗਮੋਹਨ ਸਿੰਘ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ। ਸੀਆਈਏ ਸਟਾਫ ਮੁਖੀ ਏਐਸਆਈ ਤਰਲੋਚਨ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਭਰਤੀ ਕਰਾਇਆ ਗਿਆ ਹੈ, ਇੱਕ ਹੋਰ ਮੁਲਾਜ਼ਮ ਵੀ ਜ਼ਖ਼ਮੀ ਹੋਇਆ ਹੈ।

ਪੁਲਿਸ ਟੀਮ ‘ਤੇ ਫਾਇਰਿੰਗ ਕਰਨ ਵਾਲੇ ਵ‍ਿਅਕਤੀ ਦੀ ਪਹਿਚਾਣ ਪਿੰਡ ਦੇ ਹੀ ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵੱਜੋਂ ਹੋਈ ਹੈ। ਉੱਥੇ ਹੀ ਇਸ ਘਟਨਾ ਵਿੱਚ ਸਥਾਨਕ ਵਾਸੀ ਕਾਲਾ ਸਿੰਘ ਅਤੇ ਗੁਰਦੀਪ ਸਿੰਘ ਵੀ ਜ਼ਖ਼ਮੀ ਹੋਏ ਹਨ, ਸਭ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

- Advertisement -

ਦੱਸਿਆ ਜਾ ਰਿਹਾ ਹੈ ਕਿ ਪੁਲਿਸ ‘ਤੇ ਫਾਇਰਿੰਗ ਕਰ ਭੱਜੇ ਗੁਰਵਿੰਦਰ ਦਾ ਦੌਲਤਪੁਰਾ ਪਿੰਡ ਦੇ ਨੇੜ੍ਹੇ ਐਕਸੀਡੈਂਟ ਹੋ ਗਿਆ। ਉਸ ਨੂੰ ਮਥੁਰਾਦਾਸ ਸਿਵਲ ਹਸਪਤਾਲ ਲਿਆਇਆ ਗਿਆ। ਜਿਵੇਂ ਹੀ ਪਤਾ ਚੱਲਿਆ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਹਸ‍ਪਤਾਲ ਦੇ ਐਮਰਜੈਂਸੀ ਵਾਰਡ ਨੂੰ ਪੁਲਿਸ ਨੇ ਘੇਰੇ ਵਿੱਚ ਲੈ ਲਿਆ।

Share this Article
Leave a comment