ਪੰਜਾਬ ਸਰਕਾਰ ਦੇ ਕੈਲੰਡਰ ਉਪਰ ਛਾਪੀ ਗਈ ਫੋਟੋ ਦਾ ਵਿਵਾਦ ; ਸਰਕਾਰ ਨੇ ਗਲਤੀ ਮੰਨੀ

TeamGlobalPunjab
1 Min Read

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਕੈਲੰਡਰ ਵਿਵਾਦਾਂ ਵਿੱਚ ਘਿਰ ਗਿਆ ਹੈ। ਸਰਕਾਰ ਵਲੋਂ ਛਾਪੇ ਗਏ 2021 ਦੇ ਕੈਲੰਡਰ ‘ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਸੰਬੰਧੀ ਸ਼ੋਭਾ ਸਿੰਘ ਆਰਟ ਗੈਲਰੀ ਵਲੋਂ ਇਤਰਾਜ਼ ਕਰਨ ‘ਤੇ ਪੰਜਾਬ ਸਰਕਾਰ ਨੇ ਆਪਣੀ ਗਲਤੀ ਮੰਨ ਲਈ ਹੈ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬ ਦੇ ਲੋਕ ਸੰਪਰਕ ਮਹਿਕਮੇ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਇੱਕ ਪੱਤਰ ਲਿਖ ਕੇ ਕਿਹਾ ਕਿ ਕੈਲੰਡਰ ‘ਤੇ ਛਪੀ ਤਸਵੀਰ ਨੂੰ ਹਟਾਇਆ ਨਹੀਂ ਜਾ ਸਕਦਾ, ਪਰ ਭਰੋਸਾ ਦਿਵਾਉਂਦੇ ਹਾਂ ਕਿ ਪੂਰਾ ਸਾਲ ਮਨਾਏ ਜਾਣ ਵਾਲੇ ਪ੍ਰਕਾਸ਼ ਪੁਰਬ ਦੇ ਸਮਾਰੋਹਾ ‘ਚ ਇਸ ਤਸਵੀਰ ਦਾ ਇਸਤੇਮਾਲ ਨਹੀਂ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਗੁਰਕੀਰਤ ਕ੍ਰਿਪਾਲ ਸਿੰਘ ਨੇ ਕਿਹਾ ਕਿ ਇਹ ਤਸਵੀਰ ਔਨਲਾਈਨ ਮੁਹੱਈਆ ਹੈ, ਜਿੱਥੋਂ ਮਹਿਕਮੇ ਨੇ ਵੀ ਇਹ ਤਸਵੀਰ ਡਾਊਨਲੋਡ ਕੀਤੀ ਹੈ। ਉੱਥੇ ਤਸਵੀਰ ਦੇ ਕਾਪੀਰਾਈਟ ਦੀ ਕੋਈ ਗੱਲ ਨਹੀਂ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਮਸ਼ਹੂਰ ਆਰਟਿਸਟ ਮਰਹੂਮ ਸ਼ੋਭਾ ਸਿੰਘ ਦੀ ਧੀ ਗੁਰਚਰਨ ਕੌਰ ਦਾ ਕਹਿਣਾ ਹੈ ਕਿ ਇਸ ਤਸਵੀਰ ਦੇ ਕਾਪੀਰਾਈਟ ਉਹਨਾਂ ਕੋਲ ਹਨ ਤੇ ਪੰਜਾਬ ਸਰਕਾਰ ਨੇ ਕੈਲੰਡਰ ‘ਤੇ ਇਹ ਤਸਵੀਰ ਛਾਪ ਕੇ ਕਾਪੀਰਾਈਟ ਦੀ ਉਲੰਘਣਾ ਕੀਤੀ ਹੈ।

Share This Article
Leave a Comment