ਆਈਪੀਐਲ ਫਰੈਂਚਾਇਜ਼ੀ ਪੰਜਾਬ ਕਿੰਗਜ਼ (PBKS) ਲਈ ਸਭ ਕੁਝ ਠੀਕ ਨਹੀਂ ਹੈ। IPL ਦੀ ਮੈਗਾ ਨਿਲਾਮੀ ਤੋਂ ਪਹਿਲਾਂ ਹੀ ਫ੍ਰੈਂਚਾਇਜ਼ੀ ਦੇ ਸ਼ੇਅਰਧਾਰਕਾਂ ਵਿਚਾਲੇ ਮਤਭੇਦ ਸ਼ੁਰੂ ਹੋ ਗਿਆ ਹੈ ਅਤੇ ਹੁਣ ਇਹ ਜਨਤਕ ਤੌਰ ‘ਤੇ ਵੀ ਦਿਖਾਈ ਦੇ ਰਿਹਾ ਹੈ। ਇਸ ਕਾਰਨ PBKS ਦੀ ਸ਼ੇਅਰਧਾਰਕ ਪ੍ਰੀਤੀ ਜ਼ਿੰਟਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਈ ਹੈ।
ਦਰਅਸਲ, ਪ੍ਰੀਟੀ ਜ਼ਿੰਟਾ ਨੇ PBKS ਦੇ ਸਹਿ-ਮਾਲਕ ਅਤੇ ਪ੍ਰਮੋਟਰ ਮੋਹਿਤ ਬਰਮਨ ਖਿਲਾਫ ਪਟੀਸ਼ਨ ਦਾਇਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਮੋਹਿਤ ਬਰਮਨ ਨੂੰ ਫਰੈਂਚਾਇਜ਼ੀ ਦੇ ਸ਼ੇਅਰ ਕਿਸੇ ਹੋਰ ਨੂੰ ਵੇਚਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਉਸਨੇ ਅਦਾਲਤ ਨੂੰ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ-1996 ਦੀ ਧਾਰਾ 9 ਤਹਿਤ ਅੰਤਰਿਮ ਉਪਾਅ ਅਤੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਮਾਮਲੇ ਦੀ ਸੁਣਵਾਈ 20 ਅਗਸਤ ਨੂੰ ਹੋਵੇਗੀ।
ਪਟੀਸ਼ਨ ਮੁਤਾਬਕ ਕੰਪਨੀ ਦੇ ਚਾਰ ਵੱਡੇ ਹਿੱਸੇਦਾਰ ਹਨ। ਬਰਮਨ ਕੋਲ ਕੇਵੀਐਚ ਦੀ ਸਭ ਤੋਂ ਵੱਡੀ 48 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਜਦਕਿ ਪ੍ਰਿਟੀ ਜ਼ਿੰਟਾ ਅਤੇ ਨੇਸ ਵਾਡੀਆ ਦੀ 23-23 ਫੀਸਦੀ ਹਿੱਸੇਦਾਰੀ ਹੈ। ਜਦਕਿ ਬਾਕੀ ਸ਼ੇਅਰ ਚੌਥੇ ਹਿੱਸੇਦਾਰ ਕਰਨ ਪਾਲ ਕੋਲ ਹਨ। ਪਟੀਸ਼ਨ ਮੁਤਾਬਕ ਪ੍ਰੀਤੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਗੱਲ ਕਰ ਰਹੇ ਹਨ।
ਜ਼ਿੰਟਾ ਨੇ ਐਸੋਸੀਏਸ਼ਨ ਦੇ ਉਪ-ਨਿਯਮਾਂ ਦੀ ਧਾਰਾ 19 ਨੂੰ ਉਜਾਗਰ ਕੀਤਾ ਹੈ। ਜੋ ਕਿ ਮੌਜੂਦਾ ਨਿਵੇਸ਼ਕਾਂ ਦੇ ਪਹਿਲੇ ਇਨਕਾਰ ਕਰਨ ਦੇ ਅਧਿਕਾਰ ROFR ਨਾਲ ਸਬੰਧਤ ਹਨ। ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰਨ ਤੋਂ ਬਾਅਦ ਬਰਮਨ ਪਿੱਛੇ ਹੱਟ ਗਏ। ਪਰ ਅਮਰੀਕੀ ਕੰਪਨੀ ਨਾਲ ਸੌਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ।