ਕੇਂਦਰੀ ਮੰਤਰੀ ਦਾ ਵਿਵਾਦਿਤ ਬਿਆਨ, ਕਿਹਾ- UPSC ਪਾਸ ਕਰਨ ਵਾਲੇ ਜ਼ਿਆਦਾਤਰ ਅਫਸਰ ਡਾਕੂ

Rajneet Kaur
2 Min Read

ਨਿਊਜ਼ ਡੈਸਕ: ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਬਿਸ਼ਵੇਸ਼ਵਰ ਟੁਡੂ (Bishweswar Tudu) ਦੇ ਨਵੇਂ ਦਾਅਵੇ ‘ਤੇ ਹੰਗਾਮਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐੱਸ.ਸੀ.) ਵੱਲੋਂ ਚੁਣੇ ਗਏ ਅਧਿਕਾਰੀ ‘ਡਕੈਤ’ ਹਨ। UPSC ਅਧਿਕਾਰੀਆਂ ਨੂੰ ਡਕੈਤ ਕਹਿਣ ’ਤੇ ਨਾ ਰੁਕਦਿਆਂ ਟੁੱਡੂ ਨੇ ਕਿਹਾ ਕਿ ਮੁਰਗੀ ਚੋਰਾਂ ਨੂੰ ਤਾਂ ਸਜ਼ਾ ਦਿੱਤੀ ਜਾ ਸਕਦੀ ਹੈ ਪਰ ਮਾਈਨਿੰਗ ਮਾਫੀਆ ਅਫਸਰ ਨੂੰ ਕੋਈ ਹੱਥ ਵੀ ਨਹੀਂ ਲਾ ਸਕਦਾ ਕਿਉਂਕਿ ਸਿਸਟਮ ਅਤੇ ਪ੍ਰਸ਼ਾਸਨ ਉਸ ਨੂੰ ਬਚਾਉਣ ਵਿੱਚ ਲੱਗਾ ਹੋਇਆ ਹੈ।

ਦਸ ਦਈਏ ਕਿ ਕੇਂਦਰੀ ਮੰਤਰੀ ਬਿਸ਼ਵੇਸ਼ਵਰ ਟੁਡੂ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਗੋਲਡਨ ਜੁਬਲੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਜਦੋਂ ਉਨ੍ਹਾਂ ਨੇ ਇੱਥੇ ਆਪਣਾ ਸੰਬੋਧਨ ਸ਼ੁਰੂ ਕੀਤਾ ਤਾਂ ਲੋਕ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ ‘ਚ ਉਹ ਯੂ.ਪੀ.ਐੱਸ.ਸੀ ਅਤੇ ਹੋਰ ਚੀਜ਼ਾਂ ਨੂੰ ਲੈ ਕੇ ਵਿਵਾਦਿਤ ਗੱਲਾਂ ਕਹਿੰਦੇ ਨਜ਼ਰ ਆ ਰਹੇ ਹਨ। ਹਾਲਾਂਕਿ ਅਜੇ ਤੱਕ ਇਸ ਵੀਡੀਓ ਦੀ ਪੁਸ਼ਟੀ ਨਹੀਂ ਹੋਈ ਹੈ।

ਸਕੂਲ ‘ਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ, ‘ਪਹਿਲਾਂ ਮੈਂ ਸੋਚਦਾ ਸੀ ਕਿ UPSC ਦੁਆਰਾ ਚੁਣੇ ਗਏ ਲੋਕ ਸਭ ਤੋਂ ਵੱਧ ਗਿਆਨਵਾਨ ਲੋਕ ਹਨ ਅਤੇ ਉਹ ਉੱਚ ਅਹੁਦਿਆਂ ‘ਤੇ ਪਹੁੰਚਦੇ ਹਨ ਪਰ ਹੁਣ ਮੈਨੂੰ ਲੱਗਦਾ ਹੈ ਕਿ UPSC ਪਾਸ ਕਰਨ ਵਾਲੇ ਜ਼ਿਆਦਾਤਰ ਲੋਕ ਡਾਕੂ ਹਨ। 100 ਫੀਸਦੀ ਨਹੀਂ ਕਹਿ ਸਕਦੇ ਪਰ ਇਨ੍ਹਾਂ ਵਿਚੋਂ ਕੁਝ ਡਾਕੂ ਹਨ। ਕੇਂਦਰੀ ਮੰਤਰੀ ਟੁੱਡੂ ਨੇ ਕਿਹਾ, ‘ਜੇਕਰ ਇਹ ਲੋਕ ਸੱਚਮੁੱਚ ਪੜ੍ਹੇ-ਲਿਖੇ ਹਨ ਤਾਂ ਸਾਡੇ ਸਮਾਜ ਵਿਚ ਬੇਇਨਸਾਫ਼ੀ ਅਤੇ ਭ੍ਰਿਸ਼ਟਾਚਾਰ ਸਿਖਰਾਂ ‘ਤੇ ਕਿਉਂ ਹੈ? ਦਰਅਸਲ, ਅਜਿਹਾ ਸਾਡੀ ਸਿੱਖਿਆ ਪ੍ਰਣਾਲੀ ਵਿੱਚ ਮੌਜੂਦ ਨੈਤਿਕਤਾ ਦੀ ਘਾਟ ਕਾਰਨ ਵਾਪਰਦਾ ਹੈ, ਕਿਉਂਕਿ ਸਾਡੇ ਸਕੂਲਾਂ ਵਿੱਚ ਅਧਿਆਤਮਕਤਾ, ਅਧਿਆਤਮਕ ਸਿੱਖਿਆ ਅਤੇ ਵਿਚਾਰਾਂ ਦੀ ਘਾਟ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment