ਪ੍ਰਧਾਨ ਮੰਤਰੀ ਦੇ ਵਿਕਸਿਤ ਰਾਸ਼ਟਰ ਦੇ ਵਿਜਨ ਨੁੰ ਸਾਕਾਰ ਕਰਨ ਲਈ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ ਅਧਿਆਪਕ – ਨਾਇਬ ਸਿੰਘ ਸੈਨੀ

Global Team
6 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਅਧਿਆਪਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ 2047 ਤਕ ਵਿਕਸਿਤ ਰਾਸ਼ਟਰ ਬਨਾਉਣ ਲਈ ਸਾਰੇ ਅਧਿਆਪਕ ਦੇਸ਼ ਦੇ ਨਵਨਿਰਮਾਣ ਵਿਚ ਆਪਣਾ ਅਹਿਮ ਯੋਗਦਾਨ ਦੇਣ ਦਾ ਸੰਕਲਪ ਲੈਣ। ਜਿਸ ਤਰ੍ਹਾ ਤੁਸੀਂ ਆਪਣੀ ਸਖਤ ਮਿਹਨਤ ਨਾਲ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਂਅ ਰੋਸ਼ਨ ਕੀਤਾ ਹੈ ਉਸੀ ਤਰ੍ਹਾ ਦੇਸ਼ ਦਾ ਮਾਨ-ਸਨਮਾਨ ਵਧਾਉਣ ਲਈ ਵੀ ਭਾਵੀ ਪੀੜੀਆਂ ਨੂੰ ਲਗਾਤਾਰ ਤਰਾਸ਼ਨ ਦਾ ਕੰਮ ਕਰਨ।

ਮੁੱਖ ਮੰਤਰੀ ਨਾਇਬ ਸਿੰਘ ਸੈਨੀ ਅੱਜ ਪੰਚਕੂਲਾ ਵਿਚ ਪ੍ਰਬੰਧਿਤ ਨਵੇਂ ਨਿਯੁਕਤ ਟ੍ਰੇਂਡ ਗਰੈਜੂਏਟ ਟੀਚਰਸ ਦੇ ਰਾਜ ਪੱਧਰੀ ਓਰਿਅਨਟੇਸ਼ਨ ਪ੍ਰੋਗ੍ਰਾਮ ਵਿਚ ਪੂਰੇ ਸੂਬੇ ਤੋਂ ਆਏ ਅਧਿਆਪਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਨਵੇਂ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੀ ਪ੍ਰਦਾਨ ਕੀਤੇ।

ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਦਿਨ ਵਿਚ ਪੂਰੀ ਪਾਰਦਰਸ਼ਿਤਾ ਦੇ ਨਾਲ ਟੀਜੀਟੀ ਅਧਿਆਪਕਾਂ ਦੀ ਵੇਟਿੰਗ ਲਿਸਟ ਦੇ ਨਾਲ-ਨਾਲ ਡਿਟੇਲ ਰਿਜਲਟ ਵੀ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਰਿਜਲਟ ਵਿਚ ਬੇਟੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੱਡਾ ਸਥਾਨ ਪ੍ਰਾਪਤ ਕੀਤਾ ਹੈ।

ਪੈਰਿਸ ਓਲੰਪਿਕ ਵਿਚ ਦੋਹਰਾ ਨਿਸ਼ਾਨਾ ਲਗਾਉਣ ‘ਤੇ ਮਨੂ ਭਾਕਰ ਨੂੰ ਦਿੱਤੀ ਸ਼ੁਭਕਾਮਨਾਵਾਂ

ਇਸ ਮੌਕੇ ‘ਤੇ ਮੁੱਖ ਮੰਤਰੀ ਨੇ ਪੈਰਿਸ ਓਲੰਪਿਕ 2024 ਵਿਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਮੈਡਲ ਜਿੱਤਨ ਦੇ ਬਾਅਦ ਇਕ ਵਾਰ ਫਿਰ ਤੋਂ 10 ਮੀਟਰ ਏਅਰ ਪਿਸਟਲ ਮਿਕਸਡ ਮੁਕਾਬਲੇ ਵਿਚ ਬ੍ਰਾਂਜ ਮੈਡਲ ਹਾਸਲ ਕਰਨ ‘ਤੇ ਮੰਨੀ-ਪ੍ਰਮੰਨੀ ਨਿਸ਼ਾਨੇਬਾਜੀ ਮਨੂ ਭਾਕਰ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਪੂਰੇ ਦੇਸ਼ ਨੂੰ ਹਰਿਆਣਾ ਦੇ ਖਿਡਾਰੀਆਂ ‘ਤੇ ਮਾਣ ਹੈ।

ਮੁੱਖ ਮੰਤਰੀ ਨੇ ਸਾਰੇ ਨਵੇ ਨਿਯੁਕਤ ਟੀਜੀਟੀ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੀ ਸਰਕਾਰ ਦੇ ਲਈ ਮਾਣ ਦਾ ਦਿਨ ਹੈ। ਆਉਣ ਵਾਲੇ ਸਮੇਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਭਾਰਤ ਨੂੰ ਵਿਕਸਿਤ ਭਾਰਤ ਬਨਾਉਣ ਦੇ ਲਈ ਆਉਣ ਵਾਲੀ ਪੀੜੀਆਂ ਨੂੰ ਤਰਾਸ਼ਨ ਦਾ ਕੰਮ ਆਪ ਕਰਨ ਵਾਲੇ ਹਨ। ਤੁਸੀਂ ਸਾਰੇ ਆਪਣੀ ਮਿਹਨਤ ਦੇ ਬਲਬੂਤੇ ‘ਤੇ ਇਸ ਮੁਕਾਮ ‘ਤੇ ਪਹੁੰਚੇ ਹਨ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਟੀਚਰਸ ਡਿਊਟੀ ਦੇ ਬਾਅਦ ਵੀ ਸਲੱਮ ਏਰਿਆ ਵਿਚ ਬੱਚਿਆਂ ਨੁੰ ਪੜਾਉਣ ਦਾ ਪੁਨੀਤ ਕੰਮ ਕਰਦੇ ਹਨ। ਸਿਖਿਆ ਦੇ ਪ੍ਰਚਾਰ ਦੀ ਇਹ ਭਾਵਨਾ ਇਕ ਟੀਚਰ ਵਿਚ ਜਰੂਰ ਹੋਣੀ ਚਾਹੀਦੀ ਹੈ। ਤੁਸੀਂ ਸਿਖਿਆ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਿੰਨ੍ਹਾਂ ਤੁਸੀਂ ਸਿਖਿਆ ਨੂੰ ਵੰਡੋਂਗੇ ੳਨ੍ਹਾਂ ਹੀ ਤੁਹਾਡਾ ਨਾਂਅ ਉੱਚਾ ਹੋਵੇਗਾ ਉਨ੍ਹਾਂ ਹੀ ਤੁਸੀਂ ਅੱਗੇ ਵਧੋਗੇਂ।

ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਸੋਚ ਹੈ ਕਿ ਹਰਿਆਣਾ ਸੂਬੇ ਵਿਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਸ਼ੁਰੂ ਕੀਤੀ ਗਈ ਵਿਕਾਸ ਦੀ ਗਤੀ ਨੂੰ ਹੋਰ ਤੇਜ ਕਰਦੇ ਹੋਏ ਲੋਕਾਂ ਦੇ ਜੀਵਨ ਨੁੰ ਸਰਲ ਬਣਾਇਆ ਜਾਵੇ। ਜਿਸ ਤਰ੍ਹਾ ਨੌਜੁਆਨਾਂ ਨੂੰ ਲਗਾਤਾਰ ਅੱਗੇ ਵਧਾਉਣ ਦਾ ਕਾਰਜ ਮੌ੧ੂਦਾ ਰਾਜ ਸਰਕਾਰ ਕਰ ਰਹੀ ਹੈ। ਭਵਿੱਖ ਵਿਚ ਵੀ ਸਰਕਾਰ ਵੱਲੋਂ ਇਸੀ ਸਿਸਟਮ ਨੁੰ ਮਜਬੂਤੀ ਨਾਲ ਅੱਗੇ ਵਧਾਇਆ ਜਾਵੇਗਾ। ਅਸੀਂ ਪਿਛਲੇ 10 ਸਾਲਾਂ ਵਿਚ ਪੂਰੇ ਸੂਬੇ ਵਿਚ ਸਮਾਨ ਚਹੁੰਮੁਖੀ ਵਿਕਾਸ ਯਕੀਨੀ ਕੀਤਾ ਹੈ। ਸੂਬੇ ਵਿਚ ਯੂਨੀਵਰਸਿਟੀ, ਮੈਡੀਕਲ ਕਾਲਜ ਅਤੇ ਕਾਲਜ ਦੀ ਸਥਾਪਨਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਨੇ ਫੈਸਲਾ ਕੀਤਾ ਸੀ ਕਿ ਕੁੜੀਆਂ ਨੂੰ ਪੜਨ ਲਈ 20 ਕਿਲੋਮੀਟਰ ਤੋਂ ਵੱਧ ਨਾ ਜਾਣਾ ਪਵੇ ਅਤੇ ਅੱਜ ਸੂਬੇ ਵਿਚ ਕੁੜੀਆਂ ਨੁੰ 20 ਕਿਲੋਮੀਟਰ ਵਿਚ ਹੀ ਕਾਲਜ ਦੀ ਸਹੂਲਤ ਮਿਲ ਰਹੀ ਹੈ।

ਪਹਿਲਾਂ ਦੀਆਂ ਸਰਕਾਰਾਂ ‘ਤੇ ਕਟਾਕਸ਼ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ 2014 ਤੋਂ ਪਹਿਲਾਂ ਦੀ ਸਰਕਾਰਾਂ ਵਿਚ ਭਾਰਤੀਆਂ ਦੀ ਲਿਸਟ ਰਿਜਲਟ ਆਉਣ ਤੋਂ ਪਹਿਲਾਂ ਅਖਬਾਰਾਂ ਵਿਚ ਛੱਪ ਜਾਂਦੀ ਸੀ। ਅੱਜ ਅਖਬਾਰ ਵਿਚ ਖਬਰ ਛੱਪਦੀ ਹੈ ਕਿ ਰਿਕਸ਼ਾ ਚਾਲਕ ਦਾ ਬੇਟਾ ਹਰਿਆਣਾ ਵਿਚ ਐਚਸੀਐਸ ਬਣਿਆ ਹੈ। ਇਹ ਬਦਲਾਅ ਮੌਜੂਦਾ ਸਰਕਾਰ ਨੇ ਪਿਛਲੇ 10 ਸਾਲਾਂ ਵਿਚ ਯਕੀਨੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਮੇਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਵਿਚ ਪਾਰਦਰਸ਼ਿਤਾ ਯਕੀਨੀ ਕੀਤੀ ਜਾ ਰਹੀ ਹੈ। ਮੌ੧ੂਦਾ ਸਰਕਾਰ ਵੱਲੋਂ ਪਿਛਲੇ ਲਗਭਗ 10 ਸਾਲਾਂ ਵਿਚ 141000 ਨੌਜੁਆਨਾਂ ਨੂੰ ਬਿਨ੍ਹਾਂ ਖਰਚੀ-ਬਿਨ੍ਹਾਂ ਪਰਚੀ ਦੇ ਕਾਬਲੀਅਤ ਦੇ ਆਧਾਰ ‘ਤੇ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਨੇ ਸੁਆਲ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਵੀ ਦੱਸਣ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਵਿਚ ਕੀ ਕੀਤਾ।

ਮੁੱਖ ਮੰਤਰੀ ਨੈ ਕਿਹਾ ਕਿ ੧ਨਵਰੀ 2024 ਵਿਚ 745 ਪੋਸਟ ਦਾ ਰਿਜਲਟ ਕੱਢਿਆ ਗਿਆ। ਫਰਵਰੀ ਤੋਂ ਲੈ ਕੇ ੧ੂਨ ਮਹੀਨੇ ਤਕ ਵੀ ਹਜਾਰਾਂ ਦੀ ਗਿਣਤੀ ਵਿਚ ਸਰਕਾਰੀ ਅਹੁਦਿਆਂ ‘ਤੇ ਭਰਤੀਆਂ ਕੀਤੀਆਂ ਗਈਆਂ ਹਨ। ਜੁਲਾਈ ਵਿਚ ਅਸੀਂ 7765 ਟੀਜੀਟੀ ਅਧਿਟਾਪਕਾਂ ਨੂੰ ਨਿਯੁਕਤੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇਸ਼ ਸਮਾਨ ਦੇ ਨਾਲ ਹਰ ਖੇਤਰ ਵਿਚ ਅੱਗੇ ਵਧਿਆ ਹੈ। ਅੱਜ ਚੰਡੀਗੜ੍ਹ ਦੇ ਨਾਲ ਲਗਦੇ ਪੰਚਕੂਲਾ ਵਿਚ ਇਸ ਪ੍ਰੋਗ੍ਰਾਮ ਦਾ ਪ੍ਰਬੰਧ ਹੋ ਰਿਹਾ ਹੈ ਅਤੇ ਲਗਭਗ ਸਾਢੇ ਤਿੰਨ ਘੰਟੇ ਵਿਚ ਤੁਸੀਂ ਹਰਿਆਣਾ ਸੂਬੇ ਦੇ ਕਿਸੇ ਵੀ ਕੌਨੇ ਤੋਂ ਇੱਥੇ ਪਹੁੰਚ ਗਏ ਹਨ ਉਹ ਬਦਲਾਅ ਪਿਛਲੇ 10 ਸਾਲਾਂ ਵਿਚ ਆਇਆ ਹੈ।

Share This Article
Leave a Comment