ਨਿਊਜ਼ ਡੈਸਕ : ਅੱਜਕਲ੍ਹ ਭੱਜ ਦੌੜ ਦੀ ਜ਼ਿੰਦਗੀ ਵਿੱਚ ਵਿਅਕਤੀ ਜਿੱਥੇ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ, ਉੱਥੇ ਹੀ ਆਪਣੀ ਮਿਹਨਤ ਦੀ ਕਮਾਈ ਡਾਕਟਰਾਂ ਦੇ ਹਵਾਲੇ ਕਰ ਰਿਹਾ ਹੈ। ਬੇਸ਼ੱਕ ਅਸੀਂ ਜੀਵਨ ‘ਚ ਕੰਮ ਨੂੰ ਬਹੁਤ ਅਹਿਮੀਅਤ ਦਿੰਦੇ ਹਾਂ ਉੱਥੇ ਹੀ ਸਾਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਅਜਿਹੇ ‘ਚ ਜੇ ਗੱਲ ਕਰੀਏ ਤੁਲਸੀ ਦੀ ਤਾਂ ਇਹ ਐਂਟੀ ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਕਈ ਬਿਮਾਰੀਆਂ ਲਈ ਰਾਮਬਾਣ ਸਾਬਤ ਹੁੰਦੀ ਹੈ।
ਆਓ ਜਾਣਦੇ ਹਾਂ ਇਸ ਦੇ ਅਣਗਿਣਤ ਫਾਇਦੇ –
-ਹਰ ਰੋਜ਼ ਤੁਲਸੀ ਦਾ ਪਾਣੀ ਪੀਣ ਨਾਲ ਸਰੀਰ ‘ਚੋਂ ਫਾਲਤੂ ਪਦਾਰਥ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ।
-ਤੁਲਸੀ ਦਾ ਪਾਣੀ ਪੀਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਇਸ ਲਈ ਨਿਯਮਤ ਰੂਪ ਨਾਲ ਇਸ ਦਾ ਸੇਵਨ ਕਰਨਾ ਚਾਹੀਦਾ ਹੈ।
-ਡਾਇਬਿਟੀਜ਼ ਦੇ ਮਰੀਜ਼ਾਂ ਲਈ ਵੀ ਤੁਲਸੀ ਕਾਫ਼ੀ ਫ਼ਾਇਦੇਮੰਦ ਹੈ। ਇਸ ਦੇ ਸੇਵਨ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਇਸ ਲਈ ਡਾਕਟਰਾਂ ਵੱਲੋਂ ਵੀ ਤੁਲਸੀ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
-ਤੁਲਸੀ ਦਾ ਪਾਣੀ ਪਾਚਨ ਨਾਲ ਜੁੜੀਆਂ ਪਰੇਸ਼ਾਨੀਆਂ ਤੋਂ ਵੀ ਛੁਟਕਾਰਾ ਦਵਾਉਂਦਾ ਹੈ।
-ਤੁਲਸੀ ਦੇ ਪਾਣੀ ਦੇ ਸੇਵਨ ਨਾਲ ਕਬਜ਼ ਅਤੇ ਪੇਟ ਖਨਾਲ ਜੁੜੀਆਂ ਸਮੱਸਿਆਵਾਂ ਤੋਂ ਮੁਕਤੀ ਮਿਲਦੀ ਹੈ।
-ਸਰਦੀ ਜ਼ੁਕਾਮ ਤੇ ਗਲੇ ਵਿੱਚ ਖਰਾਸ਼ ਹੋਣ ‘ਤੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਜਿਸ ਨਾਲ ਤੁਹਾਨੂੰ ਤੁਰੰਤ ਆਰਾਮ ਮਿਲ ਸਕਦਾ ਹੈ।
-ਬੁਖ਼ਾਰ ਵਿੱਚ ਵੀ ਇਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ।
-ਬਦਲਦੇ ਮੌਸਮ ਵਿੱਚ ਵਾਇਰਲ ਇਨਫੈਕਸ਼ਨ ਤੋਂ ਵੀ ਕਾਫ਼ੀ ਹੱਦ ਤੱਕ ਤੁਲਸੀ ਕਾਰਗਰ ਹੁੰਦੀ ਹੈ।
-ਤੁਲਸੀ ਨਰਵਸ ਸਿਸਟਮ ਨੂੰ ਰਿਲੈਕਸ ਕਰਦੇ ਹੋਏ ਬਲੱਡ ਫਲੋਅ ਨੂੰ ਸਹੀ ਕਰਨ ਵਿੱਚ ਮਦਦ ਕਰਦੀ ਹੈ।
-ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਤੁਲਸੀ ਦਾ ਸੇਵਨ ਕਰ ਸਕਦੇ ਹੋ।
ਹਰ ਰੋਜ਼ ਤੁਲਸੀ ਦੇ ਪੱਤੇ ਜਾਂ ਪਾਣੀ ਦਾ ਸੇਵਨ ਕਰਨ ਨਾਲ ਮੂੰਹ ਦੇ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਜਿਸ ਨਾਲ ਕੁਝ ਹੀ ਪਲਾਂ ‘ਚ ਤੁਹਾਡੇ ਮੂੰਹ ਤੋਂ ਆ ਰਹੀ ਬਦਬੂ ਵੀ ਖ਼ਤਮ ਹੋ ਜਾਵੇਗੀ।