ਪੰਜਾਬ ਐਮਐਲਏ ਹੋਸਟਲ ਦੀ ਪਾਰਕਿੰਗ ‘ਚ ਚੱਲੀ ਗੋਲੀ, ਕਾਂਸਟੇਬਲ ਦੀ ਮੌਤ

TeamGlobalPunjab
1 Min Read

ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਸੁਰੱਖਿਆ ਡਿਊਟੀ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਸ਼ੱਕੀ ਹਾਲਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਕਾਂਸਟੇਬਲ ਨੇ ਪੀਜੀਆਈ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕ ਕਾਂਸਟੇਬਲ ਦੀ ਪਹਿਚਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਸੈਕਟਰ – 3 ਥਾਣਾ ਦੀ ਪੁਲਿਸ ਹਰ ਐਂਗਲ ‘ਤੇ ਮਾਮਲੇ ਦੀ ਜਾਂਚ ਕਰਨ ਵਿੱਚ ਲੱਗੀ ਹੈ।

ਜਾਣਕਾਰੀ ਅਨੁਸਾਰ ਕਾਂਸਟੇਬਲ ਸਿਮਰਨਜੀਤ ਸਿੰਘ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਸੁਰੱਖਿਆ ਵਿੱਚ ਡਿਊਟੀ ਸੀ। ਚੰਡੀਗੜ੍ਹ ਪੁਲਿਸ ਨੂੰ ਸ਼ੁੱਕਰਵਾਰ ਤੜਕੇ 3:10 ਵਜੇ ਪੰਜਾਬ ਐਮਐਲਏ ਹੋਸਟਲ ਦੇ ਕੋਲ ਖੜੀ ਕਾਰ ਵਿੱਚ ਵਿਅਕਤੀ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋਣ ਦੀ ਸੂਚਨਾ ਮਿਲੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਨੂੰ ਪੀਜੀਆਈ ਵਿੱਚ ਭਰਤੀ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਜ਼ਖ਼ਮੀ ਦੀ ਜੇਬ ‘ਚੋਂ ਮਿਲੇ ਆਈਕਾਰਡ ‘ਤੋਂ ਉਸਦੀ ਪਹਿਚਾਣ ਹਾਈਕੋਰਟ ਦੀ ਸੁਰੱਖਿਆ ਵਿੱਚ ਤਾਇਨਾਤ ਕਾਂਸਟੇਬਲ ਸਿਮਰਜੀਤ ਸਿੰਘ ਵਜੋਂ ਹੋਈ ਸੀ। ਕਾਂਸਟੇਬਲ ਦੀ ਮੌਤ ਸਰਵਿਸ ਰਿਵਾਲਵਰ ਤੋਂ ਗੋਲੀ ਚਲਣ ਨਾਲ ਹੋਈ ਹੈ ਜਾਂ ਨਹੀਂ, ਇਸ ਵਾਰੇ ਅਧਿਕਾਰਿਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

Share this Article
Leave a comment