‘ਮਲੋਟ ਘਟਨਾ ਮਾਮਲੇ ‘ਚ ਕਾਂਗਰਸ ਦੀ ਸ਼ਹਿ ‘ਤੇ ਪੁਲਿਸ ਨੇ ਕੀਤੀ ਢਿੱਲ’

TeamGlobalPunjab
1 Min Read

ਜਲੰਧਰ : ਪੰਜਾਬ ਦੇ ਪੂਰਬ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਅੱਜ ਜਲੰਧਰ ਵਿਖੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਮਲੋਟ ਵਾਲੀ ਘਟਨਾ ਨੂੰ ਦੇਖਦੇ ਹੋਏ ਭਾਜਪਾ ਨੇਤਾ ਦੀ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਜਲੰਧਰ ਦੇ ਰਮਾਡਾ ਹੋਟਲ ਨੂੰ ਪੁਲਿਸ ਵੱਲੋਂ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਇਸ ਪ੍ਰੈੱਸ ਵਾਰਤਾ ਤੋਂ ਪਹਿਲੇ ਜਲੰਧਰ ਦੇ ਸੀਨੀਅਰ ਪੁਲਿਸ ਅਧਿਕਾਰੀ ਆਪਣੇ ਪੂਰੇ ਲਾਮ ਲਸ਼ਕਰ ਨਾਲ ਇਥੇ ਪਹੁੰਚੇ ਅਤੇ ਹੋਟਲ ਦੇ ਦੋਨੋਂ ਪਾਸੇ ਭਾਰੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਤੈਨਾਤ ਕੀਤਾ ਗਿਆ।

ਇਸ ਦੌਰਾਨ ਮਦਨ ਮਿੱਤਲ ਨੇ ਜਿੱਥੇ ਕੈਪਟਨ ਸਰਕਾਰ ਦੇ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਦੀਆਂ ਨਾਕਾਮਯਾਬੀਆਂ ਗਿਣਾਈਆਂ ਤਾਂ ਇਸ ਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਖੰਡਨ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਭਾਜਪਾ ਲੋਕਾਂ ਨੂੰ ਧਰਮ ਦੇ ਆਧਾਰ ਤੇ ਵੰਡਦੀ ਹੈ। ਮਲੋਟ ਵਾਲੀ ਘਟਨਾ ਨੂੰ ਲੈ ਕੇ ਮਦਨ ਮੋਹਨ ਮਿੱਤਲ ਨੇ ਇਸ ਨੂੰ ਪੁਲਿਸ ਦੀ ਨਲਾਇਕੀ ਦੱਸਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਦੀ ਸ਼ਹਿ ‘ਤੇ ਹੀ ਪੁਲਿਸ ਨੇ ਢਿੱਲ ਵਰਤੀ।

Share this Article
Leave a comment