ਚੰਡੀਗੜ੍ਹ: ਪਾਣੀ ਦੇ ਵਧੇ ਹੋਏ ਰੇਟਾਂ ਖਿਲਾਫ ਕਾਂਗਰਸ ਨੇ ਮੰਗਲਵਾਰ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਘਿਰਾਓ ਦੌਰਾਨ ਆਗੂਆਂ ਤੇ ਵਰਕਰਾਂ ਨੇ ਨਗਰ ਨਿਗਮ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਪਹਿਲਾਂ ਹੀ ਰੋਕ ਦਿੱਤਾ।
ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਖ਼ੁਦ ਪ੍ਰਦਰਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਭਾਜਪਾ ਦੇ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ।
ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਦੀ ਆਪਸੀ ਗੁੱਟਬਾਜ਼ੀ ਦਾ ਅਸਰ ਸ਼ਹਿਰਵਾਸੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਮਹੀਨੇ ਨਵੇਂ-ਨਵੇਂ ਟੈਕਸ ਸ਼ਹਿਰਵਾਸੀਆਂ ਦੇ ਥੋਪੇ ਜਾ ਰਹੇ ਹਨ। ਉਥੇ ਹੀ ਕਾਂਗਰਸੀ ਆਗੂਆਂ ਨੇ ਪਾਣੀ ਦੇ ਰੇਟ ਘੱਟ ਕਰਨ ਦੀ ਲਿਖਤੀ ਅਪੀਲ ਮੇਅਰ ਨੂੰ ਦਿੱਤੀ ਹੈ ਤਾਂ ਕਿ ਇਸਦਾ ਏਜੰਡਾ ਸਦਨ ਦੀ ਬੈਠਕ ਵਿੱਚ ਜਾ ਸਕੇ।