ਚੰਡੀਗੜ੍ਹ : ਬੀਤੇ ਦਿਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲੋਕਸਭਾ ‘ਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਪ੍ਰਧਾਨ ਵੱਲੋਂ ਬਿੱਟੂ ਨੂੰ ਲੋਕਸਭਾ ‘ਚ ਕਾਂਗਰਸ ਪਾਰਟੀ ਵਿਪ੍ਹ ਵਜੋਂ ਨਿਯੁਕਤ ਕੀਤਾ ਗਿਆ ਹੈ। ਵੀਰਵਾਰ ਨੂੰ ਸੋਨੀਆ ਗਾਂਧੀ ਨੇ ਰਵਨੀਤ ਬਿੱਟੂ ਨੂੰ ਲੋਕ ਸਭਾ ‘ਚ ਪਾਰਟੀ ਵਿਪ੍ਹ ਨਿਯੁਕਤ ਕਰ ਦਿੱਤਾ। ਇਸ ਦੇ ਨਾਲ ਹੀ ਗੌਰਵ ਗੋਗੋਈ ਨੂੰ ਕਾਂਗਰਸ ਦਾ ਉਪ ਨੇਤਾ ਬਣਾਇਆ ਗਿਆ ਹੈ।
ਦੱਸ ਦਈਏ ਕਿ ਅਧੀਰ ਰੰਜਨ ਚੌਧਰੀ ਲੋਕਸਭਾ ‘ਚ ਕਾਂਗਰਸ ਦੇ ਆਗੂ ਹਨ, ਜਦਕਿ ਕੇ. ਸੁਰੇਸ਼ ਮੁੱਖ ਵਿਪ੍ਹ ਹਨ। ਗੌਰਵ ਗੋਗੋਈ ਇਸ ਤੋਂ ਪਹਿਲਾਂ ਲੋਕ ਸਭਾ ਪਾਰਟੀ ਵਿਪ੍ਹ ਵਜੋਂ ਭੂਮਿਕਾ ਨਿਭਾਅ ਚੁੱਕੇ ਹਨ। ਕਾਂਗਰਸ ਨੇ 14 ਸਤੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਹੁਣ ਤਕ ਲੋਕਸਭਾ ‘ਚ ਆਪਣਾ ਉਪ ਨੇਤਾ ਨਿਯੁਕਤ ਨਹੀਂ ਕੀਤਾ ਸੀ।