ਹਿਸਾਰ: ਪ੍ਰਧਾਨ ਮੰਤਰੀ ਮੋਦੀ ਨੇ ਹਰਿਆਣਾ ‘ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪਾਰਟੀ ‘ਤੇ ਤਿੱਖਾ ਹਮਲਾ ਬੋਲਿਆ ਅਤੇ ਉਸ ‘ਤੇ ਜਨਤਾ ਦੇ ਮੁੱਦਿਆਂ ਤੋਂ ਉੱਪਰ ਆਪਣੇ ਚੋਣ ਹਿੱਤਾਂ ਨੂੰ ਪਹਿਲ ਦੇਣ ਦਾ ਦੋਸ਼ ਲਗਾਇਆ। ਹਰਿਆਣਾ ‘ਚ ਆਪਣੀ ਤੀਜੀ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਾਂਗਰਸ ਪਾਰਟੀ ਨੂੰ ਸਭ ਤੋਂ ਬੇਈਮਾਨ ਅਤੇ ਧੋਖੇਬਾਜ਼ ਪਾਰਟੀ ਦੱਸਿਆ।
ਉਨ੍ਹਾਂ ਨੇ ਆਪਣੇ ਦੋਸ਼ਾਂ ਨੂੰ ਪੁਖਤਾ ਕਰਨ ਲਈ ਪਿਛਲੀਆਂ ਕੁਝ ਚੋਣਾਂ ‘ਚ ਕਾਂਗਰਸ ਪਾਰਟੀ ਵਲੋਂ ਫੈਲਾਏ ਗਏ ਝੂਠ ਬਾਰੇ ਦੱਸਿਆ ਅਤੇ ਦਾਅਵਾ ਕੀਤਾ ਕਿ ਪਾਰਟੀ ਲੋਕਾਂ ਦਾ ਸਮਰਥਨ ਜਿੱਤਣ ਲਈ ਕਿਸੇ ਵੀ ਪੱਧਰ ਤੱਕ ਡਿੱਗ ਸਕਦੀ ਹੈ ਅਤੇ ਫਿਰ ਉਨ੍ਹਾਂ ਨੂੰ ਅਸਵੀਕਾਰ ਕਰਨ ‘ਚ ਦੇਰ ਨਹੀਂ ਲਗਾਉਂਦੀ। ਹਿਮਾਚਲ ‘ਚ ਸੁਖਵਿੰਦਰ ਸੁੱਖੂ ਸਰਕਾਰ ਦਾ ਜ਼ਿਕਰ ਕਰਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਕਾਂਗਰਸ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਪਰ ਜਦੋਂ ਸੱਤਾ ‘ਚ ਆਈ ਤਾਂ ਸਾਰੇ ਵਾਅਦਿਆਂ ਨੂੰ ਪਿੱਛੇ ਛੱਡ ਦਿੱਤਾ। ਸੱਤਾ ‘ਚ ਆਉਣ ਤੋਂ ਬਾਅਦ ਇਸ ਨੇ ਰਾਜ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਇਸ ਨੇ ਕੋਈ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਸੰਬੋਧਨ ਦੌਰਾਨ ਕਿਹਾ,”ਅੱਜ ਕਰਜ਼ ‘ਚ ਡੁੱਬੀ ਹਿਮਾਚਲ ਸਰਕਾਰ ਨੂੰ ਰਕਮਚਾਰੀਆਂ ਦੀ ਤਨਖਾਹ ਅਤੇ ਡੀ.ਏ. ਵੀ ਦੇਣਾ ਮੁਸ਼ਕਲ ਹੋ ਰਿਹਾ ਹੈ।” ਹਰਿਆਣਾ ਕਾਂਗਰਸ ਇਕਾਈ ‘ਚ ਚੱਲ ਰਹੇ ਅੰਦਰੂਨੀ ਕਲੇਸ਼ ‘ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਦੇ ਅੰਦਰ ਜਨਤਾ ਦੀ ਚਿੰਤਾ ਕਰਨ ਦੀ ਬਜਾਏ ਪ੍ਰਭੂਤੱਵ ਹਾਸਲ ਕਰਨ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ,”ਜਿੱਥੇ ਵੀ ਕਾਂਗਰਸ ਹੈ, ਇੱਥੇ ਸਥਿਰਤਾ ਨਹੀਂ ਹੈ। ਜੋ ਪਾਰਟੀ ਆਪਣੇ ਲੋਕਾਂ ਨੂੰ ਇਕੱਠੇ ਨਹੀਂ ਰੱਖ ਸਕਦੀ, ਉਹ ਰਾਜ ਨੂੰ ਕਿਵੇਂ ਇਕੱਠੇ ਰੱਖ ਸਕਦੀ ਹੈ।” ਪ੍ਰਧਾਨ ਮੰਤਰੀ ਨੇ ਭਾਜਪਾ ਸਰਕਾਰ ਦੇ ਅਧੀਨ ‘ਬਿਨਾਂ ਰੁਕੇ ਹਰਿਆਣਾ’ ਦੀ ਵੀ ਵਕਾਲਤ ਕੀਤੀ ਅਤੇ ਲੋਕਾਂ ਤੋਂ ਭਾਜਪਾ ਨੂੰ ਜਨਾਦੇਸ਼ ਦੇਣ ਦੀ ਅਪੀਲ ਕੀਤੀ।