ਨਿਵੀਂ ਦਿੱਲੀ: ਕਾਂਗਰਸ ਪਾਰਟੀ ਨੇ ‘ਵੋਟ ਚੋਰੀ’ ਮੁਹਿੰਮ ਨੂੰ ਤੇਜ਼ ਕਰਨ ਲਈ ਸੋਸ਼ਲ ਮੀਡੀਆ ’ਤੇ ਲਗਾਤਾਰ ਵੀਡੀਓ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਕਿਵੇਂ ਲੋਕਾਂ ਦੀਆਂ ਵੋਟਾਂ ਦੀ ਚੋਰੀ ਹੋ ਰਹੀ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਇਹ ਵੀਡੀਓ ਸਾਂਝਾ ਕਰਦਿਆਂ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਲਿਖਿਆ, “ਹੁਣ ਹੋਰ ਨਹੀਂ, ਜਨਤਾ ਜਾਗ ਚੁੱਕੀ ਹੈ।”
ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਨਕਲੀ ਵੋਟਾਂ ਪਾਉਣ ਨਾਲ ਸਬੰਧਤ ਇੱਕ ਵੀਡੀਓ ਸਾਂਝਾ ਕੀਤਾ ਸੀ। ਖੜਗੇ ਨੇ ਇਸ ਵੀਡੀਓ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਅਵਾਜ਼ ਉਠਾਉਣ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਭਾਜਪਾ ਦੇ ਕਬਜ਼ੇ ਤੋਂ ਬਚਾਉਣ ’ਚ ਮਦਦ ਕਰਨ।
ਰਾਹੁਲ ਗਾਂਧੀ ਦਾ ਨਵਾਂ ਵੀਡੀਓ
ਰਾਹੁਲ ਗਾਂਧੀ ਨੇ ‘ਵੋਟ ਚੋਰੀ’ ਮੁਹਿੰਮ ਨੂੰ ਵਿਆਪਕ ਪੱਧਰ ’ਤੇ ਫੈਲਾਉਣ ਲਈ ਇੱਕ ਹੋਰ ਵੀਡੀਓ ਜਾਰੀ ਕੀਤਾ। ਐਕਸ ’ਤੇ ਸਾਂਝਾ ਕੀਤੇ ਇਸ ਵੀਡੀਓ ’ਚ ਉਨ੍ਹਾਂ ਨੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ। ਰਾਹੁਲ ਨੇ ਲਿਖਿਆ, “ਚੋਰੀ-ਚੋਰੀ, ਚੁਪਕੇ-ਚੁਪਕੇ… ਪਰ ਹੁਣ ਹੋਰ ਨਹੀਂ, ਜਨਤਾ ਜਾਗ ਚੁੱਕੀ ਹੈ।” ਪ੍ਰਿਅੰਕਾ ਗਾਂਧੀ ਨੇ ਵੀ ਵੀਡੀਓ ਸਾਂਝਾ ਕਰਦਿਆਂ ਲਿਖਿਆ, “ਕੀ ਤੁਹਾਡੀ ਵੋਟ ਚੋਰੀ ਨਹੀਂ ਹੋਈ? ਹੁਣ ਹੋਰ ਨਹੀਂ, ਵੋਟ ਚੋਰੀ ਬੰਦ ਕਰੋ।”
ਵੀਡੀਓ ’ਚ ਕੀ ਹੈ?
ਕਾਂਗਰਸ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇੱਕ ਵਿਅਕਤੀ ਪੁਲਿਸ ਸਟੇਸ਼ਨ ’ਚ ਆਪਣੀ ਵੋਟ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਣ ਜਾਂਦਾ ਹੈ। ਪੁਲਿਸ ਪੁੱਛਦੀ ਹੈ ਕਿ ਵੋਟ ਕਿਵੇਂ ਚੋਰੀ ਹੋ ਸਕਦੀ ਹੈ। ਵਿਅਕਤੀ ਦੱਸਦਾ ਹੈ ਕਿ ਸਿਰਫ਼ ਇੱਕ ਨਹੀਂ, ਸਗੋਂ ਲੱਖਾਂ ਵੋਟਾਂ ਦੀ ਚੋਰੀ ਹੋ ਰਹੀ ਹੈ। ਉਹ ਕਹਿੰਦਾ ਹੈ ਕਿ ਵੋਟਰ ਸੂਚੀ ’ਚੋਂ ਨਾਂ ਕੱਟ ਕੇ ਅਤੇ ਨਕਲੀ ਵੋਟਾਂ ਪਾ ਕੇ ਇਹ ਚੋਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਵਾਲੇ ਆਪਸ ’ਚ ਗੱਲ ਕਰਦੇ ਹਨ ਕਿ ਕੀ ਸਾਡੀ ਵੋਟ ਵੀ ਚੋਰੀ ਨਹੀਂ ਹੋਈ।
चोरी चोरी, चुपके चुपके…
अब और नहीं, जनता जाग गई है।#StopVoteChori pic.twitter.com/7mrheHSMh3
— Rahul Gandhi (@RahulGandhi) August 16, 2025